ਸੀ.ਆਰ.ਐਸ. ਦੇ ਨਿਰੀਖਣ ਤੋਂ ਪਹਿਲਾਂ ਕਟੜਾ-ਬਨਿਹਾਲ ਸੈਕਸ਼ਨ 'ਤੇ ਚਨਾਬ ਪੁਲ 'ਤੇ ਇਕ ਸਫਲ ਟ੍ਰਾਇਲ ਰਨ
ਰਿਆਸੀ (ਜੰਮੂ-ਕਸ਼ਮੀਰ), 5 ਜਨਵਰੀ - ਸੀ.ਆਰ.ਐਸ. (ਕਮਿਸ਼ਨਰ ਰੇਲਵੇ ਸੇਫਟੀ) ਦੇ ਨਿਰੀਖਣ ਤੋਂ ਪਹਿਲਾਂ ਕਟੜਾ-ਬਨਿਹਾਲ ਸੈਕਸ਼ਨ 'ਤੇ ਚਨਾਬ ਪੁਲ 'ਤੇ ਇੱਕ ਸਫਲ ਟ੍ਰਾਇਲ ਰਨ ਕੀਤਾ ਗਿਆ।ਇਹ ਟਰਾਇਲ ਰਨ ਇਸ ਮਹੱਤਵਪੂਰਨ ਰੇਲ ਕਾਰੀਡੋਰ ਦੇ ਸੰਚਾਲਨ ਵੱਲ ਇਕ ਵੱਡਾ ਕਦਮ ਹੈ, ਜਿਸਦਾ ਮਕਸਦ ਕਨੈਕਟੀਵਿਟੀ ਨੂੰ ਵਧਾਉਣਾ ਅਤੇ ਖੇਤਰ ਵਿਚ ਸਮਾਜਿਕ-ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ।