ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੀ ਰੇਸ ਤੋਂ ਬਾਹਰ ਹੋਇਆ ਭਾਰਤ
ਸਿਡਨੀ, 5 ਜਨਵਰੀ - ਭਾਰਤ ਨੂੰ ਆਸਟ੍ਰੇਲੀਆ ਹੱਥੋਂ ਬਾਰਡਰ-ਗਾਵਸਕਰ ਟਰਾਫੀ ਦੇ 5ਵੇਂ ਟੈਸਟ ਵਿਚ 6 ਵਿਕਟਾਂ ਨਾਲ ਹਾਰ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਨਾਲ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਰੇਸ ਤੋਂ ਬਾਹਰ ਹੋ ਗਿਆ। ਨਾਲ ਹੀ ਭਾਰਤ ਨੇ 10 ਸਾਲਾਂ ਬਾਅਦ ਬਾਰਡਰ-ਗਾਵਸਕਰ ਟਰਾਫੀ ਵੀ ਗੁਆ ਲਈ।