ਕਰਨਾਟਕ : ਇਕ ਘਰ ਚ ਮ੍ਰਿਤਕ ਪਾਏ ਗਏ ਪਰਿਵਾਰ ਦੇ ਚਾਰ ਮੈਂਬਰ
ਬੈਂਗਲੁਰੂ, 6 ਜਨਵਰੀ - ਡੀਸੀਪੀ (ਸੈਂਟਰਲ) ਬੈਂਗਲੁਰੂ ਸਿਟੀ, ਸ਼ੇਖਰ ਐਚ ਟੇਕੰਨਾਵਰ ਨੇ ਕਿਹਾ ਕਿ ਬੈਂਗਲੁਰੂ ਦੇ ਸਦਾਸ਼ਿਵਨਗਰ ਪੁਲਿਸ ਸਟੇਸ਼ਨ ਦੀ ਹੱਦ ਅੰਦਰ ਇਕ ਕਿਰਾਏ ਦੇ ਮਕਾਨ ਵਿਚ ਇਕ ਪਰਿਵਾਰ ਦੇ ਚਾਰ ਮੈਂਬਰ ਮ੍ਰਿਤਕ ਪਾਏ ਗਏ। ਮ੍ਰਿਤਕਾਂ ਵਿਚ 5 ਅਤੇ 2 ਸਾਲ ਦੇ ਬੱਚੇ ਸ਼ਾਮਿਲ ਹਨ। ਸਾਰੇ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਦੇ ਰਹਿਣ ਵਾਲੇ ਹਨ। ਹੋਰ ਵੇਰਵਿਆਂ ਦੀ ਉਡੀਕ ਹੈ ।