ਛੱਤੀਸਗੜ੍ਹ : ਅਬੂਝਮਾਦ ਮੁਠਭੇੜ ਚ ਹੁਣ ਤੱਕ 5 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ - ਆਈ.ਜੀ. ਬਸਤਰ
ਬਸਤਰ (ਛੱਤੀਸਗੜ੍ਹ), 6 ਜਨਵਰੀ - ਅਬੂਝਮਾਦ ਮੁਠਭੇੜ ਨੂੰ ਲੈ ਕੇ ਆਈ.ਜੀ. ਬਸਤਰ ਪੀ ਸੁੰਦਰਰਾਜ ਨੇ ਕਿਹਾ ਕਿ ਹੁਣ ਤੱਕ ਦੋ ਮਹਿਲਾ ਨਕਸਲੀਆਂ ਸਮੇਤ ਕੁੱਲ 5 ਵਰਦੀਧਾਰੀ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮਾਰੇ ਗਏ ਨਕਸਲੀਆਂ ਵਿਚ ਡੀ.ਕੇ.ਐਸ.ਜ਼ੈਡ.ਸੀ. ਪੀ.ਐਲ.ਜੀ.ਏ. ਪਲਟਨ ਨੰਬਰ 32 ਦੇ ਸੀਨੀਅਰ ਕਾਡਰ ਵੀ ਸ਼ਾਮਿਲ ਹਨ, ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਏ.ਕੇ 47, ਐਸ.ਐਲ.ਆਰ. ਰਾਈਫਲ ਵਰਗੇ ਆਟੋਮੈਟਿਕ ਹਥਿਆਰਾਂ ਸਮੇਤ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਗਏ ਹਨ। ਮੁੱਠਭੇੜ ਅਤੇ ਤਲਾਸ਼ੀ ਮੁਹਿੰਮ ਚੱਲ ਰਹੀ ਹੈ।