ਭਾਰਤ ਵੈਨੂਆਟੂ ਨੇ ਦੇਵੇਗਾ 500,000 ਅਮਰੀਕੀ ਡਾਲਰ ਦੀ ਆਰਥਿਕ ਮਦਦ- ਵਿਦੇਸ਼ ਮੰਤਰਾਲਾ
ਪੋਰਟ ਵਿਲਾ, 2 ਜਨਵਰੀ- ਭਾਰਤੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਨੇ ਵਿਨਾਸ਼ਕਾਰੀ ਭੂਚਾਲ ਦੇ ਮੱਦੇਨਜ਼ਰ ਵੈਨੂਆਟੂ ਨੂੰ 500,000 ਅਮਰੀਕੀ ਡਾਲਰ ਦੀ ਤੁਰੰਤ ਰਾਹਤ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ 17 ਦਸੰਬਰ 2024 ਨੂੰ ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿਚ ਵੈਨੂਆਟੂ ਦੇ ਤੱਟ ਦੇ ਨੇੜੇ 7.4 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਨਾਲ ਵੱਡੀ ਤਬਾਹੀ ਅਤੇ ਜਾਨੀ ਨੁਕਸਾਨ ਹੋਇਆ ਸੀ।