ਪ੍ਰਧਾਨ ਮੰਤਰੀ ਮੋਦੀ 6 ਦਿਨਾਂ ਤੱਕ ਚੱਲਣ ਵਾਲੇ ਗ੍ਰਾਮੀਣ ਭਾਰਤ ਮਹੋਤਸਵ ਦਾ ਕਰਨਗੇ ਉਦਘਾਟਨ
ਨਵੀਂ ਦਿੱਲੀ, 3 ਜਨਵਰੀ (ਏ.ਐਨ.ਆਈ.) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਸਵੇਰੇ ਭਾਰਤ ਮੰਡਪਮ ਵਿਖੇ ਗ੍ਰਾਮੀਣ ਭਾਰਤ ਮਹੋਤਸਵ 2025 ਦਾ ਉਦਘਾਟਨ ਕਰਨਗੇ। ਇਸ ਮੌਕੇ ਉਹ ਇਕੱਠ ਨੂੰ ਸੰਬੋਧਨ ਵੀ ਕਰਨਗੇ। ਗ੍ਰਾਮੀਣ ਭਾਰਤ ਦੀ ਉੱਦਮੀ ਭਾਵਨਾ ਅਤੇ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਉਂਦੇ ਹੋਏ, ਇਹ ਮਹਾਉਤਸਵ 4 ਤੋਂ 9 ਜਨਵਰੀ ਤੱਕ 'ਵਿਕਸ਼ਿਤ ਭਾਰਤ 2047 ਲਈ ਇਕ ਲਚਕੀਲੇ ਪੇਂਡੂ ਭਾਰਤ ਦਾ ਨਿਰਮਾਣ' ਥੀਮ ਨਾਲ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਵਿਚਾਰ-ਵਟਾਂਦਰੇ, ਵਰਕਸ਼ਾਪਾਂ ਅਤੇ ਮਾਸਟਰ ਕਲਾਸਾਂ , ਪੇਂਡੂ ਬੁਨਿਆਦੀ ਢਾਂਚੇ ਨੂੰ ਵਧਾਉਣਾ, ਸਵੈ-ਨਿਰਭਰ ਅਰਥਚਾਰਿਆਂ ਦੀ ਸਿਰਜਣਾ ਕਰਨਾ ਅਤੇ ਪੇਂਡੂ ਭਾਈਚਾਰਿਆਂ ਵਿਚ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੈ।