ਦਿੱਲੀ 'ਚ 15 ਲੱਖ ਲੋਕਾਂ ਨੂੰ ਘਰਾਂ ਦੀ ਜ਼ਰੂਰਤ ਹੈ - ਕੇਜਰੀਵਾਲ
ਨਵੀਂ ਦਿੱਲੀ, 3 ਜਨਵਰੀ - 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ, ''2020 'ਚ ਪ੍ਰਧਾਨ ਮੰਤਰੀ ਨੇ ਦਿੱਲੀ ਦੇ ਲੋਕਾਂ ਨਾਲ ਕੁਝ ਵਾਅਦੇ ਕੀਤੇ ਸਨ... ਉਨ੍ਹਾਂ ਕਿਹਾ ਕਿ 2022 ਤੱਕ ਦਿੱਲੀ 'ਚ ਸਾਰਿਆਂ ਨੂੰ ਘਰ ਮਿਲੇਗਾ... ਅੱਜ 2025 'ਚ ਪ੍ਰਧਾਨ ਮੰਤਰੀ ਮੋਦੀ ਨੇ 1700 ਘਰਾਂ ਦੀਆਂ ਚਾਬੀਆਂ ਸੌਂਪੀਆਂ ਹਨ। ਕੁਝ ਸਮਾਂ ਪਹਿਲਾਂ ਕਾਲਕਾ ਵਿਖੇ 3000 ਘਰਾਂ ਦੀਆਂ ਚਾਬੀਆਂ ਦਿੱਤੀਆਂ ਸਨ। 5 ਸਾਲ ਕੁੱਲ 4700 ਘਰਾਂ ਦੀਆਂ ਚਾਬੀਆਂ ਦਿੱਤੀਆਂ ਹਨ, ਦਿੱਲੀ ਵਿਚ 4 ਲੱਖ ਝੁੱਗੀਆਂ ਹਨ ਅਤੇ 15 ਲੱਖ ਲੋਕਾਂ ਨੂੰ ਘਰਾਂ ਦੀ ਜ਼ਰੂਰਤ ਹੈ, ਅਜਿਹਾ ਲਗਦਾ ਹੈ ਕਿ ਉਨ੍ਹਾਂ ਦਾ ਮੈਨੀਫੈਸਟੋ 5 ਸਾਲ ਦੀ ਬਜਾਏ 200 ਸਾਲਾਂ ਲਈ ਸੀ।