ਬੱਸ ਹਾਦਸਾ - ਮੁੱਖ ਮੰਤਰੀ ਵਲੋਂ ਮੁਆਵਜ਼ਾ ਐਲਾਨਣ ਦੇ ਬਾਵਜ਼ੂਦ ਮ੍ਰਿਤਕਾਂ ਦੇ ਵਾਰਸਾਂ ਦਾ ਪ੍ਰਦਰਸ਼ਨ ਜਾਰੀ
ਤਲਵੰਡੀ ਸਾਬੋ (ਬਠਿੰਡਾ), 29 ਦਸੰਬਰ (ਰਣਜੀਤ ਸਿੰਘ ਰਾਜੂ) - ਤਲਵੰਡੀ ਸਾਬੋ ਸਬ ਡਵੀਜ਼ਨ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਗੰਦੇ ਨਾਲੇ ਚ ਬੱਸ ਡਿੱਗਣ ਦੇ ਮਾਮਲੇ ਚ ਭਾਵੇਂ ਮੁੱਖ ਮੰਤਰੀ ਪੰਜਾਬ ਵਲੋਂ 8 ਮ੍ਰਿਤਕਾਂ ਦੇ ਵਾਰਸਾਂ ਲਈ ਮੁਆਵਜ਼ਾ ਐਲਾਨ ਦਿੱਤਾ ਗਿਆ ਹੈ, ਪਰ ਮ੍ਰਿਤਕਾਂ ਦੇ ਵਾਰਸਾਂ ਵਲੋਂ ਬੀਤੇ ਕੱਲ੍ਹ ਤੋਂ ਸਿਵਲ ਹਸਪਤਾਲ ਚ ਆਰੰਭਿਆ ਪ੍ਰਦਰਸ਼ਨ ਅੱਜ ਵੀ ਜਾਰੀ ਹੈ।ਵਾਰਸਾਂ ਦੇ ਹੱਕ ਚ ਆਈਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅਜੇ ਤੱਕ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਅਧਿਕਾਰੀ ਉਨ੍ਹਾਂ ਕੋਲ ਪਹੁੰਚਿਆ ਨਹੀਂ ਅਤੇ ਮੁਆਵਜ਼ਾ ਕਦੋਂ ਤੱਕ ਮਿਲੇਗਾ, ਇਸ ਬਾਬਤ ਦੱਸਿਆ ਨਹੀਂ ਗਿਆ।ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਈ ਅਧਿਕਾਰੀ ਆ ਕੇ ਵਿਸ਼ਵਾਸ ਨਹੀਂ ਦਿੰਦਾ, ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹੇਗਾ ਅਤੇ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਵੀ ਨਹੀਂ ਕਰਵਾਇਆ ਜਾਵੇਗਾ।