ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਹੋਈ ਤਕਰਾਰ ਕਾਰਨ ਚੱਲੀ ਗੋਲੀ, ਇਕ ਗੰਭੀਰ ਜ਼ਖਮੀ
ਹਰਚੋਵਾਲ, (ਗੁਰਦਾਸਪੁਰ), 26 ਦਸੰਬਰ (ਰਣਜੋਧ ਸਿੰਘ ਭਾਮ /ਢਿੱਲੋਂ)- ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਪੁਲਿਸ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਕੀੜੀ ਅਫਗਾਨਾਂ ਵਿਚ ਬੀਤੀ ਰਾਤ ਗੋਲੀ ਚੱਲਣ ਨਾਲ ਇਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਹਰਚੋਵਾਲ ਦੇ ਇੰਚਾਰਜ ਏ. ਐਸ. ਆਈ. ਸੁਖਰਾਜ ਸਿੰਘ ਨੇ ਦੱਸਿਆ ਕਿ ਪਿੰਡ ਕੀੜੀ ਅਫ਼ਗਾਨਾ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਹੋਈ ਤਕਰਾਰ ਕਾਰਨ ਪਿੰਡ ਭੇਟ ਪੱਤਣ ਦੇ ਸਰਪੰਚ ਮਨਜੀਤ ਸਿੰਘ ਲਾਡੀ ਬੱਲ ਅਤੇ ਉਸ ਦੇ ਸਾਥੀਆ ਵਲੋਂ ਗੁੱਸੇ ਵਿਚ ਆ ਕੇ ਚਲਾਈ ਗੋਲੀ ਨਾਲ ਕੀੜੀ ਅਫਗਾਨਾ ਦਾ ਨਿਵਾਸੀ ਦਿਲਬਾਗ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।