ਨਿਗਮ ਚੋਣਾਂ ਦਾ ਕੰਮ ਜਾਰੀ, 47 ਫ਼ੀਸਦੀ ਵੋਟ ਹੋਈ ਪੋਲ
ਫਗਵਾੜਾ, 21 ਦਸੰਬਰ (ਹਰਜੋਤ ਸਿੰਘ ਚਾਨਾ, ਅਸ਼ੋਕ ਵਾਲੀਆ)- ਫਗਵਾੜਾ ਨਗਰ ਨਿਗਮ ਚੋਣਾਂ ਲਈ ਵੋਟਾਂ ਦਾ ਕੰਮ ਅੱਜ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਿਆ ਹੈ ਤੇ ਲਗਾਤਾਰ ਜਾਰੀ ਹੈ। ਐਸ.ਡੀ.ਐਮ ਜਸ਼ਨਜੀਤ ਸਿੰਘ ਤੇ ਐਸ.ਪੀ. ਰੁਪਿੰਦਰ ਭੱਟੀ ਨੇ ਦੱਸਿਆ ਕਿ 3 ਵਜੇ ਤੱਕ ਕਰੀਬ 47 ਪ੍ਰਤੀਸ਼ਤ ਵੋਟ ਪੋਲ ਹੋਈ ਹੈ।