ਵੋਟ ਲੋਕ ਆਪਣੀ ਸਮਝ ਦੇ ਅਨੁਸਾਰ ਪਾਉਂਦੇ ਨੇ : ਵਿਧਾਇਕ ਪਰਾਸ਼ਰ
ਲੁਧਿਆਣਾ, 21 ਦਸੰਬਰ (ਜਗਮੀਤ ਸਿੰਘ)- ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਨੂੰ ਲੈ ਕੇ ਹਲਕਾ ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਵਿਰੋਧੀਆਂ ’ਤੇ ਤਨਜ਼ ਕਸਦਿਆਂ ਕਿਹਾ ਕਿ ਲੋਕਾਂ ਨੇ ਆਪਣੀ ਸਮਝ ਦੇ ਅਨੁਸਾਰ ਆਪ ਸਰਕਾਰ ਦੇ ਵਿਕਾਸ ਨੂੰ ਵੋਟ ਪਾਈ ਹੈ, ਵਿਰੋਧੀ ਧੱਕੇਸ਼ਾਹੀ ਦਾ ਰੌਲਾ ਪਾਉਂਦੇ ਰਹਿ ਜਾਣਗੇ। ਵਿਧਾਇਕ ਪੱਪੀ ਨੇ ਕਿਹਾ ਕਿ ਆਪ ਸਰਕਾਰ ਮੁਹੱਲਾ ਕਲੀਨਿਕਾਂ, ਮੁਫ਼ਤ ਬਿਜਲੀ ਅਤੇ ਵਿਕਾਸ ਦੇ ਕਾਰਨ ਵੱਡੀ ਜਿੱਤ ਪ੍ਰਾਪਤ ਕਰ ਆਪਣਾ ਮੇਅਰ ਬਣਾਏਗੀ।