ਬਲਾਚੌਰ ਵਿਚ ਵੋਟਿੰਗ ਦਾ ਕੰਮ ਜਾਰੀ
ਬਲਾਚੌਰ, (ਨਵਾਂਸ਼ਹਿਰ), 21 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)- ਨਗਰ ਕੌਂਸਲ ਬਲਾਚੌਰ ਦੇ 15 ਵਾਰਡਾਂ ਵਿਚ ਵੋਟਾਂ ਪਾਉਣ ਦਾ ਸਿਲਸਿਲਾ ਸਿਖਰਾਂ ’ਤੇ ਹੈ। ਵਾਰਡ ਨੰਬਰ 12 ਵਿਚ ਵੋਟਾਂ ਪਾਉਣ ਲਈ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਬਲਾਚੌਰ ਨਗਰ ਕੌਂਸਲ ਦੇ 15 ਵਾਰਡਾਂ ਲਈ 43 ਉਮੀਦਵਾਰ ਚੋਣ ਮੈਦਾਨ ਵਿਚ ਹਨ।