ਖਰੜ (ਮੋਹਾਲੀ) : ਵਾਰਡ ਨੰਬਰ 16 ਦੇ 11 ਦੇ ਉਮੀਦਵਾਰਾਂ ਵਿਚੋਂ ਪੰਜ ਉਮੀਦਵਾਰਾਂ ਦੇ ਕਾਗਜ਼ ਰੱਦ
ਖਰੜ (ਮੋਹਾਲੀ) , 13 ਦਸੰਬਰ (ਜੰਡਪੁਰੀ) - 21 ਦਸੰਬਰ ਨੂੰ ਹੋ ਰਹੀਆਂ ਵਾਰਡ ਨੰਬਰ 16 ਦੀਆਂ ਕੌਂਸਲ ਚੋਣਾਂ ਦੇ ਵਿਚ 11 ਉਮੀਦਵਾਰਾਂ ਵਿਚੋਂ 6 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪ੍ਰਵਾਨ ਕੀਤੇ ਗਏ ਹਨ ਅਤੇ 5 ਉਮੀਦਵਾਰਾਂ ਦੀ ਕਾਗਜ਼ ਰੱਦ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਖਰੜ ਦੇ ਐਸ.ਡੀ.ਐਮ. ਕੰਮ ਚੋਣ ਅਧਿਕਾਰੀ ਗੁਰਮੰਦਰ ਸਿੰਘ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਅੱਜ ਹੋਈ ਜਾਂਚ ਪੜਤਾਲ ਦੇ ਵਿਚ ਆਮ ਆਦਮੀ ਪਾਰਟੀ ਦੇ ਸਤਬੀਰ ਸਿੰਘ ਅਤੇ ਕਾਂਗਰਸ ਦੇ ਸ਼ਵੇਤਾ ਅਗਨੀਹੋਤਰੀ ਤੋਂ ਇਲਾਵਾ ਆਜ਼ਾਦ ਉਮੀਦਵਾਰ ਮੇਵਾ ਸਿੰਘ , ਸੁਰਮੁਖ ਸਿੰਘ ਅਤੇ ਵਿਨੋਦ ਕੁਮਾਰ ਦੇ ਕਾਗਜ਼ ਰੱਦ ਕੀਤੇ ਗਏ ਹਨ। ਜਦਕਿ ਆਮ ਆਦਮੀ ਪਾਰਟੀ ਦੀ ਅੰਜੂ ਚੰਦਰ ,ਕਾਂਗਰਸ ਪਾਰਟੀ ਦੀ ਸ਼ਸ਼ੀ ਅਗਨੀਹੋਤਰੀ , ਭਾਜਪਾ ਉਮੀਦਵਾਰ ਪਵਨ ਮਨੋਚਾ , ਮਨਦੀਪ ਸਿੰਘ, ਲਵਪ੍ਰੀਤ ਕੌਰ ਅਤੇ ਸਿਮਨਦੀਪ ਕੌਰ ਦੇ ਕਾਗਜ਼ ਪ੍ਰਵਾਨ ਕੀਤੇ ਗਏ ਹਨ।