ਰਾਜਾਸਾਂਸੀ 'ਚ ਨਾਮਜ਼ਦਗੀਆਂ ਦੇ ਤੀਸਰੇ ਦਿਨ 6 ਉਮੀਦਵਾਰਾਂ ਨੇ ਕਰਵਾਏ ਨਾਮਜ਼ਦਗੀ ਪੱਤਰ ਦਾਖ਼ਲ
ਰਾਜਾਸਾਂਸੀ (ਅੰਮ੍ਰਿਤਸਰ ) , 11 ਦਸੰਬਰ (ਹਰਦੀਪ ਸਿੰਘ ਖੀਵਾ )- ਨਾਮਜ਼ਦਗੀਆਂ ਦੇ ਤੀਸਰੇ ਦਿਨ ਨਗਰ ਪੰਚਾਇਤ ਰਾਜਾਸਾਂਸੀ ਦੇ ਕੇਵਲ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ | ਇਸ ਸੰਬੰਧੀ ਰਿਟਰਨਿੰਗ ਅਧਿਕਾਰੀ ਐਸ. ਡੀ. ਐਮ. ਲੋਪੋਕੇ ਗੁਰਸਿਮਰਨਜੀਤ ਕੌਰ ਨੇ ਦੱਸਿਆ ਕਿ ਅੱਜ ਰਾਜਾਸਾਂਸੀ ਨਗਰ ਪੰਚਾਇਤ ਦੀਆਂ ਹੋ ਰਹੀਆਂ ਚੋਣਾਂ ਲਈ ਕੇਵਲ ਕਾਂਗਰਸ ਪਾਰਟੀ ਦੇ 6 ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖਲ ਕਰਵਾਈਆਂ ਗਈਆਂ ਹਨ ਜਿਨ੍ਹਾਂ ਵਿਚ ਵਾਰਡ ਨੰਬਰ ਤੋਂ 3 ਰੰਜਨਾ ਪਤਨੀ ਸਾਬਕਾ ਕੌਂਸਲਰ ਵਿਪਨ ਕੁਮਾਰ ਨੰਬਰਦਾਰ, ਵਾਰਡ ਨੰਬਰ 6 ਤੋਂ ਹਰਦੇਵ ਸਿੰਘ ਪੁੱਤਰ ਮੋਹਨ ਸਿੰਘ, ਵਾਰਡ ਨੰਬਰ ਤੋਂ 7 ਗੁਰਪ੍ਰੀਤ ਕੌਰ ਪਤਨੀ ਮਨਿੰਦਰ ਸਿੰਘ, ਵਾਰਡ ਨੰਬਰ 9 ਤੋਂ ਰਜਿੰਦਰ ਕੌਰ ਪਤਨੀ ਜਸਪਾਲ ਸਿੰਘ ਭੱਟੀ, ਵਾਰਡ ਨੰਬਰ 11 ਤੋਂ ਸਿਮਰਨਜੀਤ ਕੌਰ ਪਤਨੀ ਜਸਪਾਲ ਸਿੰਘ ਤੇ ਵਾਰਡ ਨੰਬਰ 13 ਤੋਂ ਯੂਨਸ ਪੁੱਤਰ ਮੋਹਨ ਲਾਲ ਦੇ ਨਾਂਅ ਸ਼ਾਮਿਲ ਹਨ। ਇਸ ਤੋਂ ਇਲਾਵਾ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਆਪੋ ਆਪਣੇ ਕਾਗਜ਼ ਤਿਆਰ ਕਰਨ ਦਾ ਕੰਮ ਚਲਦਾ ਰਿਹਾ।