ਖਰੜ : ਵਾਰਡ ਨੰਬਰ 16 ਤੋਂ 'ਆਪ' ਉਮੀਦਵਾਰ ਅੰਜੂ ਚੰਦਰ ਦੇ ਚੋਣ ਦਫਤਰ ਦਾ ਉਦਘਾਟਨ
ਖਰੜ (ਮੋਹਾਲੀ), 11 ਦਸੰਬਰ (ਤਰਸੇਮ ਸਿੰਘ ਜੰਡਪੁਰੀ)-ਅੱਜ ਵਾਰਡ ਨੰਬਰ 16 ਦੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਅੰਜੂ ਚੰਦਰ ਦੇ ਚੋਣ ਦਫਤਰ ਦਾ ਉਦਘਾਟਨ ਹਲਕਾ ਵਿਧਾਇਕਾ ਦੇ ਸਾਬਕਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕੀਤਾ। ਇਸ ਤੋਂ ਪਹਿਲਾਂ ਪਾਠੀ ਸਿੰਘ ਵਲੋਂ ਅਰਦਾਸ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਨੇ ਕਿਹਾ ਕਿ ਉਨ੍ਹਾਂ ਇਲਾਕੇ ਦਾ ਸਰਵੇ ਕਰਵਾ ਕੇ ਅਤੇ ਲੋਕਾਂ ਦੀ ਰਾਏ ਲੈ ਕੇ ਅੰਜੂ ਚੰਦਰ ਨੂੰ ਟਿਕਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੰਜੂ ਚੰਦਰ ਜਿਥੇ ਪਹਿਲਾਂ ਸ਼ਹਿਰ ਦੇ ਪ੍ਰਧਾਨ ਰਹਿ ਚੁੱਕੇ ਹਨ, ਉਨ੍ਹਾਂ ਨੂੰ ਵਿਕਾਸ ਲਈ ਤਜਰਬਾ ਵੀ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁੱਖ ਮੁੱਦਾ ਖਰੜ ਸ਼ਹਿਰ ਦਾ ਵਿਕਾਸ ਕਰਨਾ ਹੈ। ਉਹਨਾਂ ਕਿਹਾ ਕਿ ਉਨ੍ਹਾਂ ਨੇ ਕਜੌਲੀ ਵਾਟਰ ਵਰਕਸ ਅਤੇ ਐਸ.ਟੀ.ਪੀ. ਪਲਾਂਟ ਵਰਗੇ ਸ਼ਹਿਰ ਵਿਚ ਵਿਕਾਸ ਕਰਵਾਏ ਹਨ।