ਨਗਰ ਪੰਚਾਇਤ ਖੇਮਕਰਨ ਦੀਆਂ 13 ਵਾਰਡਾਂ ਤੋਂ 'ਆਪ' ਦੇ ਉਮੀਦਵਾਰਾਂ ਨੇ ਕਾਗਜ਼ ਦਾਖਲ ਕਰਵਾਏ
ਖੇਮਕਰਨ (ਤਰਨਤਾਰਨ), 11 ਦਸੰਬਰ (ਰਾਕੇਸ਼ ਬਿੱਲਾ)-ਨਗਰ ਪੰਚਾਇਤ ਖੇਮਕਰਨ ਦੀਆਂ 21 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਵਿਚ ਸਬੰਧਤ ਆਰ. ਓ. ਦੇ ਦਫ਼ਤਰ ਵਿਚ ਅੱਜ ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਸੱਤਾਧਾਰੀ ਆਮ ਆਦਮੀ ਪਾਰਟੀ ਵਲੋਂ ਅੱਜ ਸਾਰੀਆਂ 13 ਵਾਰਡਾਂ ਵਿਚ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤੇ ਹਨ। ਇਸ ਸੰਬੰਧੀ ਨਿਯੁਕਤ ਰਿਟਰਨਿੰਗ ਅਫਸਰ ਐਸ. ਡੀ. ਐਮ. ਭਿੱਖੀਵਿੰਡ ਗੁਰਦੇਵ ਸਿੰਘ ਧੰਮ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵਲੋਂ ਸਾਰੀਆਂ 13 ਵਾਰਡਾਂ ਵਿਚ ਉਮੀਦਵਾਰ ਦਾਖਲ ਕਰਵਾਏ ਗਏ ਹਨ।