JALANDHAR WEATHER

ਜ਼ਿਲ੍ਹਾ ਪ੍ਰਧਾਨ ਜਥੇ. ਸੁਰਜੀਤ ਸਿੰਘ ਪਹਿਲਵਾਨ ਵਲੋਂ ਨਗਰ ਨਿਗਮ ਚੋਣਾਂ ਲਈ ਹਲਕਾ ਪੱਛਮੀ ਦੇ 12 ਉਮੀਦਵਾਰਾਂ ਦੀ ਸੂਚੀ ਜਾਰੀ

ਛੇਹਰਟਾ (ਅੰਮ੍ਰਿਤਸਰ), 11 ਦਸੰਬਰ (ਪੱਤਰ ਪ੍ਰੇਰਕ)-ਸ਼੍ਰੋਮਣੀ ਅਕਾਲੀ ਦਲ ਜਥਾ ਸ਼ਹਿਰੀ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਜਥੇ. ਸੁਰਜੀਤ ਸਿੰਘ ਪਹਿਲਵਾਨ ਵਲੋਂ ਅੱਜ ਆਪਣੇ ਮੁੱਖ ਦਫਤਰ ਤੋਂ ਨਗਰ ਨਿਗਮ ਅੰਮ੍ਰਿਤਸਰ ਦੀਆਂ ਚੋਣਾਂ ਵਾਸਤੇ ਹਲਕਾ ਪੱਛਮੀ ਅਧੀਨ ਪੈਂਦੀਆਂ ਵੱਖ-ਵੱਖ ਵਾਰਡਾਂ ਦੇ 12 ਉਮੀਦਵਾਰਾਂ ਦਾ ਨਾਵਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਜਾਰੀ ਕੀਤੀ ਸੂਚੀ ਅਨੁਸਾਰ ਵਾਰਡ ਨੰਬਰ 1 ਤੋਂ ਰਣਜੀਤ ਕੌਰ ਪਤਨੀ ਅਮਰ ਸਿੰਘ ਭੰਗੂ, ਵਾਰਡ ਨੰਬਰ 2 ਤੋਂ ਸੰਦੀਪ ਸਿੰਘ ਪੁੱਤਰ ਅਨੂਪ ਸਿੰਘ, ਵਾਰਡ ਨੰਬਰ 65 ਤੋਂ ਸੰਦੀਪ ਕੌਰ ਪਤਨੀ ਰਣਧੀਰ ਸਿੰਘ, ਵਾਰਡ ਨੰਬਰ 72 ਤੋਂ ਵਿਕਰਮ ਸਿੰਘ ਪੁੱਤਰ ਤਰਲੋਕ ਸਿੰਘ, ਵਾਰਡ ਨੰਬਰ 74 ਤੋਂ ਪਰਮਜੀਤ ਕੌਰ ਪਤਨੀ ਸੁਰਜੀਤ ਸਿੰਘ, ਵਾਰਡ ਨੰਬਰ 75 ਤੋਂ ਦਰਸ਼ਨ ਸਿੰਘ ਪੁੱਤਰ ਬੂਟਾ ਸਿੰਘ, ਵਾਰਡ ਨੰਬਰ 76 ਤੋਂ ਅਮਿਤ ਕੁਮਾਰ, ਵਾਰਡ ਨੰਬਰ 78 ਤੋਂ ਜਨਕ ਜੋਸ਼ੀ, ਵਾਰਡ ਨੰਬਰ 79 ਤੋਂ ਸੰਦੀਪ ਕੌਰ ਪਤਨੀ ਜਤਿੰਦਰ ਸਿੰਘ, ਵਾਰਡ ਨੰਬਰ 81 ਤੋਂ ਰਾਜਵੰਤ ਕੌਰ ਪਤਨੀ ਤਰਸੇਮ ਸਿੰਘ, ਵਾਰਡ ਨੰਬਰ 82 ਤੋਂ ਨੌਨਿਹਾਲ ਸਿੰਘ ਪੁੱਤਰ ਸੁਖਜੀਤ ਸਿੰਘ, ਵਾਰਡ ਨੰਬਰ 83 ਤੋਂ ਨਗਵੰਤ ਕੌਰ ਪਤਨੀ ਗੱਜਣ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ