ਨਸ਼ਾ ਮੁਕਤ ਰੰਗਲਾ ਪੰਜਾਬ ਮੁਹਿੰਮ ਦੇ ਦੂਸਰੇ ਦਿਨ ਪੰਜਾਬ ਦੇ ਰਾਜਪਾਲ ਵਲੋਂ ਪੈਦਲ ਮਾਰਚ
ਕਰਤਾਰਪੁਰ (ਜਲੰਧਰ), 11 ਦਸੰਬਰ (ਭਜਨ ਸਿੰਘ)-ਨਸ਼ਾ ਮੁਕਤ ਰੰਗਲਾ ਪੰਜਾਬ ਮੁਹਿੰਮ ਦੇ ਦੂਸਰੇ ਦਿਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਜਲੰਧਰ ਤੋਂ ਪਿੰਡ ਭੱਠੇ ਨੋਬਲ ਸਕੂਲ ਪੁੱਜੇ। ਜਿੱਥੇ ਉਨ੍ਹਾਂ ਨੋਬਲ ਸਕੂਲ ਵਿਚ ਜੁੜੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਸੰਬੋਧਨ ਕੀਤਾ। ਉਪਰੰਤ ਨਸ਼ਿਆਂ ਵਿਰੁੱਧ ਇਹ ਮੁਹਿੰਮ ਪਿੰਡ ਭੱਠੇ ਤੋਂ ਲੈ ਕੇ ਕਰਤਾਰਪੁਰ ਸ਼ਹਿਰ ਜੰਗ-ਏ-ਆਜ਼ਾਦੀ ਯਾਦਗਾਰ ਤੱਕ ਚਲਾਈ। ਇਸ ਮੁਹਿੰਮ ਤਹਿਤ ਨੋਬਲ ਸਕੂਲ ਤੋਂ ਪੈਦਲ ਮਾਰਚ ਦੀ ਅਗਵਾਈ ਕਰਦੇ ਹੋਏ ਕਰਤਾਰਪੁਰ ਪੁੱਜੇ, ਜਿਥੇ ਰਸਤੇ ਵਿਚ ਕਈ ਸੰਸਥਾਵਾਂ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।