JALANDHAR WEATHER

ਰੂੜੇਕੇ ਕਲਾਂ ਵਿਖੇ ਇਨਸਾਫ ਲੈਣ ਲਈ ਪੀੜਤ ਪਿਓ-ਧੀ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ

ਬਰਨਾਲਾ/ਰੂੜੇਕੇ ਕਲਾਂ, 9 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਇਨਸਾਫ ਲੈਣ ਲਈ ਪਿੰਡ ਰੂੜੇਕੇ ਕਲਾਂ ਵਿਖੇ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਪੀੜਤ ਪਿਤਾ ਤੇ ਧੀ ਨੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ। ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਪੀੜਤ ਲੜਕੀ ਜਸਪ੍ਰੀਤ ਕੌਰ ਅਤੇ ਉਸਦੇ ਪਿਤਾ ਸਤਨਾਮ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਰੂੜੇਕੇ ਕਲਾਂ ਨੇ ਦੱਸਿਆ ਕਿ ਉਸਦੀ ਲੜਕੀ ਨੇ ਵਿਦੇਸ਼ ਜਾਣ ਲਈ ਪੜ੍ਹਾਈ ਕੀਤੀ ਸੀ। ਉਨ੍ਹਾਂ ਦਾ ਸੰਪਰਕ ਪਿੰਡ ਦੇ ਵਿਅਕਤੀ ਜਗਤਾਰ ਸਿੰਘ ਜਿਸ ਕੋਲ 20 ਏਕੜ ਜ਼ਮੀਨ ਹੈ, ਨਾਲ ਹੋਇਆ। ਉਨ੍ਹਾਂ ਦੋਸ਼ ਲਾਇਆ ਕਿ ਜਗਤਾਰ ਸਿੰਘ ਰੂੜੇਕੇ ਕਲਾਂ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਸਦੀ ਲੜਕੀ ਨੂੰ ਵਿਦੇਸ਼ ਆਸਟ੍ਰੇਲੀਆ ਘੱਟ ਰੁਪਇਆਂ ਵਿਚ ਭੇਜ ਦੇਵੇਗਾ। ਲੜਕੀ ਨੂੰ ਵਿਦੇਸ਼ ਭੇਜਣ ਬਦਲੇ 2021 ਵਿਚ ਉਨ੍ਹਾਂ ਤੋਂ ਜਗਤਾਰ ਸਿੰਘ ਨੇ ਦੱਸ ਲੱਖ ਰੁਪਏ ਵਸੂਲ ਕੀਤੇ ਸਨ। ਬਾਅਦ ਵਿਚ 12 ਲੱਖ ਰੁਪਏ ਦੀ ਹੋਰ ਮੰਗ ਕਰਨ ਲੱਗੇ। ਜਦੋਂ ਉਸਨੇ 12 ਲੱਖ ਹੋਰ ਦੇਣ ਤੋਂ ਅਸਮਰੱਥਤਾ ਜ਼ਾਹਿਰ ਕੀਤੀ ਤਾਂ ਕਿਹਾ ਕਿ ਉਸਦੇ 10 ਲੱਖ ਰੁਪਏ ਵਾਪਿਸ ਕਰ ਦੇਣਗੇ। ਜਦੋਂ ਪੈਸੇ ਵਾਪਸ ਨਾ ਕੀਤੇ ਤਾਂ ਉਸਨੇ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਨੂੰ ਲਿਖਤੀ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ ਸੀ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ