JALANDHAR WEATHER

ਤੇਜ਼ਧਾਰ ਹਥਿਆਰਾਂ ਨਾਲ ਪ੍ਰਵਾਸੀ ਮਜ਼ਦੂਰ ਦਾ ਕਤਲ

ਸਮੁੰਦੜਾ (ਹੁਸ਼ਿਆਰਪੁਰ), 9 ਦਸੰਬਰ (ਤੀਰਥ ਸਿੰਘ ਰੱਕੜ)-ਨੇੜਲੇ ਪਿੰਡ ਚੱਕ ਸਿੰਘਾਂ ਵਿਖੇ ਇਕ ਕਿਸਾਨ ਦੀ ਮੋਟਰ ਉਤੇ ਰਹਿੰਦੇ ਪ੍ਰਵਾਸੀ ਮਜ਼ਦੂਰ ਦਾ ਨਾਲ ਦੇ ਸਾਥੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤੇ ਜਾਣ ਦੀ ਖਬਰ ਹੈ। ਜਾਣਕਾਰੀ ਦਿੰਦਿਆਂ ਸਮੁੰਦੜਾ ਪੁਲਿਸ ਨੇ ਦੱਸਿਆ ਕਿ ਰੰਪਾ ਪੁੱਤਰ ਸੰਧਰਾ ਵਾਸੀ ਪਿੰਡ ਕੋਲੜਾ ਜ਼ਿਲ੍ਹਾ ਖੂਹੀ ਝਾਰਖੰਡ ਕਈ ਮਹੀਨਿਆਂ ਤੋਂ ਨੰਬਰਦਾਰ ਪਰਮਜੀਤ ਸਿੰਘ ਚੱਕ ਸਿੰਘਾਂ ਦੀ ਮੋਟਰ ਉਤੇ ਰਹਿ ਰਿਹਾ ਸੀ। ਕਿਸੇ ਗੱਲ ਕਾਰਨ ਹੋਏ ਤਕਰਾਰ ਨੂੰ ਲੈ ਕੇ ਉਸਦੇ ਸਾਥੀਆਂ ਵਲੋਂ ਤੇਜ਼ਧਾਰ ਹਥਿਆਰ ਨਾਲ ਉਸਦਾ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਅੱਗ ਲਾ ਕੇ ਫਰਾਰ ਹੋ ਗਏ। ਪੁਲਿਸ ਵਲੋਂ ਅੱਧ ਸੜੀ ਲਾਸ਼ ਨੂੰ ਕਬਜ਼ੇ ਵਿਚ ਲੈਂਦਿਆਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ