ਮਮਦੋਟ ਨਗਰ ਪੰਚਾਇਤ ਦੇ ਇਕ ਵਾਰਡ ਦੀ ਹੋਵੇਗੀ ਜ਼ਿਮਨੀ ਚੋਣ
ਮਮਦੋਟ/ਫਿਰੋਜ਼ਪੁਰ, 9 ਦਸੰਬਰ (ਸੁਖਦੇਵ ਸਿੰਘ ਸੰਗਮ)-21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਦੌਰਾਨ ਮਮਦੋਟ ਨਗਰ ਪੰਚਾਇਤ ਦੇ ਇਕ ਵਾਰਡ ਦੀ ਵੀ ਜ਼ਿਮਨੀ ਚੋਣ ਹੋਵੇਗੀ। ਜਾਣਕਾਰੀ ਅਨੁਸਾਰ ਨਗਰ ਪੰਚਾਇਤ ਮਮਦੋਟ ਦੇ ਵਾਰਡ ਨੰਬਰ 10 ਰਾਖਵਾਂ ਦੇ ਤਤਕਾਲੀ ਐਮ. ਸੀ. ਪਰਮਜੀਤ (ਪ੍ਰੇਮ) ਜਿਸ ਨੂੰ ਨਗਰ ਪੰਚਾਇਤ ਦੀ ਬਕਾਇਆ ਦੇਣਦਾਰੀ ਦੇ ਚਲਦਿਆਂ ਕੁਝ ਮਹੀਨੇ ਪਹਿਲਾਂ ਬਰਖਾਸਤ ਕਰ ਦਿੱਤਾ ਗਿਆ ਸੀ, ਦੀ ਚੋਣ ਵੀ 21 ਦਸੰਬਰ ਨੂੰ ਹੀ ਹੋਵੇਗੀ।