JALANDHAR WEATHER

ਨਿਵੇਸ਼ਕਾਂ ਨੂੰ ਆਪਣੇ ਵੱਲ ਖਿੱਚਦਾ ਹੈ ਰਾਜਸਥਾਨ- ਪ੍ਰਧਾਨ ਮੰਤਰੀ

ਜੈਪੁਰ, 9 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਤਾਪੁਰਾ ਵਿੱਚ ਜੈਪੁਰ ਐਗਜ਼ੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ (ਜੇਈਸੀਸੀ) ਵਿਚ ਰਾਈਜ਼ਿੰਗ ਰਾਜਸਥਾਨ ਗਲੋਬਲ ਇਨਵੈਸਟਮੈਂਟ ਸਮਿਟ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਰਾਜਸਥਾਨ ਜਾਣਦਾ ਹੈ ਕਿ ਸਮੇਂ ਦੇ ਨਾਲ ਆਪਣੇ ਆਪ ਨੂੰ ਕਿਵੇਂ ਨਿਖਾਰਨਾ ਹੈ। ਰਾਜਸਥਾਨ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਨਾਂਅ ਹੈ। ਰਾਜਸਥਾਨ ਨਵੇਂ ਮੌਕੇ ਪੈਦਾ ਕਰਨ ਦਾ ਨਾਂਅ ਹੈ। ਰਾਜਸਥਾਨ ਦੇ ਇਸ ਆਰ ਫੈਕਟਰ ਵਿਚ ਇਕ ਹੋਰ ਨਾਂਅ ਜੁੜ ਗਿਆ ਹੈ। ਰਾਜਸਥਾਨ ਦੇ ਲੋਕਾਂ ਨੇ ਭਾਰੀ ਬਹੁਮਤ ਨਾਲ ਇਕ ਜਵਾਬਦੇਹ ਸੁਧਾਰਵਾਦੀ ਸਰਕਾਰ ਬਣਾਈ ਹੈ। ਜਿਸ ਤਰ੍ਹਾਂ ਰਾਜਸਥਾਨ ਦਾ ਇਲਾਕਾ ਵੱਡਾ ਹੈ, ਉਸੇ ਤਰ੍ਹਾਂ ਇਥੋਂ ਦੇ ਲੋਕਾਂ ਦੇ ਦਿਲ ਵੀ ਬਹੁਤ ਵੱਡੇ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦਾ ਰਾਜਸਥਾਨ ਭਾਰਤ ਦੇ ਸੈਰ ਸਪਾਟਾ ਨਕਸ਼ੇ ਦਾ ਇਕ ਪ੍ਰਮੁੱਖ ਕੇਂਦਰ ਹੈ। ਇਥੇ ਮਾਰੂਥਲ ਜ਼ਮੀਨ, ਸੁੰਦਰ ਝੀਲਾਂ, ਖਾਣ-ਪੀਣ ਦੀਆਂ ਚੀਜ਼ਾਂ ਦੀ ਤਾਰੀਫ਼ ਕੀਤੀ ਜਾਣੀ ਕਾਫ਼ੀ ਨਹੀਂ ਹੈ। ਰਾਜਸਥਾਨ ਦੁਨੀਆ ਦੀਆਂ ਉਨ੍ਹਾਂ ਕੁਝ ਥਾਵਾਂ ਵਿਚੋਂ ਇਕ ਹੈ ਜਿੱਥੇ ਲੋਕ ਵਿਆਹਾਂ ਲਈ ਆਉਣਾ ਚਾਹੁੰਦੇ ਹਨ ਅਤੇ ਜ਼ਿੰਦਗੀ ਦੇ ਪਲਾਂ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹਨ। ਰਾਜਸਥਾਨ ਵਿਚ ਜੰਗਲੀ ਜੀਵਾਂ ਦੀ ਬਹੁਤ ਵੱਡੀ ਸੰਭਾਵਨਾ ਹੈ। ਇੱਥੇ ਰਣਥੰਬੋਰ, ਕੇਓਲਾਦੇਓ ਸਮੇਤ ਕਈ ਥਾਵਾਂ ਹਨ, ਜੋ ਜੰਗਲੀ ਜੀਵਨ ਨੂੰ ਪਸੰਦ ਕਰਨ ਵਾਲਿਆਂ ਲਈ ਸਵਰਗ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੇ ਬਹੁਤ ਵੱਡੇ ਖਣਜ ਭੰਡਾਰ ਦਾ ਬਹੁਤ ਵੱਡਾ ਹਿੱਸਾ ਰਾਜਸਥਾਨ ਵਿਚ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਨਿਵੇਸ਼ਕਾਂ ਨੂੰ ਆਪਣੇ ਵੱਲ ਖਿੱਚਦਾ ਹੈ। ਇਸ ਦੀ ਆਪਣੀ ਇਕ ਵੱਖਰੀ ਹੀ ਸ਼ਾਨ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ