JALANDHAR WEATHER

ਪੁਲਿਸ ਵਲੋਂ ਰਾਹਗੀਰਾਂ ਦੀ ਹਥਿਆਰਾਂ ਦੀ ਨੋਕ ’ਤੇ ਲੁੱਟ ਖੋਹ ਕਰਨ ਵਾਲਾ ਗਰੋਹ ਰੰਗੇ ਹੱਥੀਂ ਕਾਬੂ

ਰਾਮਾਂ ਮੰਡੀ, (ਬਠਿੰਡਾ), 9 ਦਸੰਬਰ (ਤਰਸੇਮ ਸਿੰਗਲਾ)- ਬੀਤੀ ਦੇਰ ਸ਼ਾਮ ਰਾਮਾਂ ਥਾਣੇ ਦੇ ਮੁੱਖ ਅਫ਼ਸਰ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਰਿਫਾਇਨਰੀ ਰੋਡ ਫੁਲੋਖਾਰੀ ਤੋਂ ਹਥਿਆਰਾਂ ਦੀ ਨੋਕ ’ਤੇ ਰਾਹਗੀਰਾਂ ਦੀ ਲੁੱਟ ਖੋਹ ਕਰਨ ਵਾਲੇ 4 ਮੈਂਬਰਾਂ ਦੇ ਗਰੋਹ ਸਲਿੰਦਰ ਸਿੰਘ, ਹਰਜੀਤ ਸਿੰਘ ਵਾਸੀਆਨ ਕਮਾਲੂ, ਮਨਿੰਦਰ ਕੁਮਾਰ ਵਾਸੀ ਰਾਮਾਂ ਮੰਡੀ, ਜਗਮੀਤ ਸਿੰਘ ਵਾਸੀ ਬਾਘਾ ਨੂੰ ਰੰਗੇ ਹੱਥੀਂ ਕਾਬੂ ਕਰਕੇ ਰਾਮਾਂ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਆਂ ਵਿਰੁੱਧ ਪਹਿਲਾਂ ਵੀ 3-3 ਅਪਰਾਧਿਕ ਮਾਮਲੇ ਦਰਜ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ