JALANDHAR WEATHER

ਇੰਡੀਅਨ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ ਦੀ ਵੈੱਬਸਾਈਟ ਡਾਊਨ

ਨਵੀਂ ਦਿੱਲੀ, 9 ਦਸੰਬਰ - ਇੰਡੀਅਨ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ ਦੀ ਵੈੱਬਸਾਈਟ ਅੱਜ ਸਵੇਰੇ ਹੀ ਡਾਊਨ ਹੋ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਤਤਕਾਲ ਟਿਕਟ ਬੁਕਿੰਗ ਦੇ ਸਮੇਂ ਹੀ ਇਹ ਸਾਈਟ ਡਾਊਨ ਹੈ। ਵੈੱਬਸਾਈਟ ’ਤੇ ਸੁਨੇਹਾ ਮਿਲ ਰਿਹਾ ਹੈ ਕਿ ਫਿਲਹਾਲ ਰੱਖ-ਰਖਾਅ ਦਾ ਕੰਮ ਚੱਲ ਰਿਹਾ ਹੈ। ਇਸ ਲਈ ਅਗਲੇ 1 ਘੰਟੇ ਲਈ ਕੋਈ ਬੁਕਿੰਗ ਨਹੀਂ ਹੋਵੇਗੀ। ਕਈ ਯੂਜ਼ਰਸ ਨੇ ਸੋਸ਼ਲ ਮੀਡੀਆ ’ਤੇ ਇਸ ਦੀ ਸ਼ਿਕਾਇਤ ਵੀ ਕੀਤੀ ਹੈ। ਹਾਲਾਂਕਿ ਰੇਲਵੇ ਵਲੋਂ ਇਸ ਸੰਬੰਧੀ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਆਈ.ਆਰ.ਸੀ.ਟੀ.ਸੀ. ਸੇਵਾ ਬੰਦ ਹੋਣ ਤੋਂ ਬਾਅਦ, ਟਵੀਟਰ ’ਤੇ ਤਤਕਾਲ ਤੇ ਆਈ.ਆਰ.ਸੀ.ਟੀ.ਸੀ. ਦੋਵੇਂ ਕੀਵਰਡ ਫੇਸਬੁੱਕ ’ਤੇ ਟਰੈਂਡ ਕਰ ਰਹੇ ਹਨ। ਆਮ ਤੌਰ ’ਤੇ ਰੱਖ-ਰਖਾਅ ਦਾ ਕੰਮ ਰਾਤ ਨੂੰ 11 ਵਜੇ ਤੋਂ ਬਾਅਦ ਕੀਤਾ ਜਾਂਦਾ ਹੈ। ਅਜਿਹੇ ’ਚ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਸਾਈਬਰ ਹਮਲਾ ਤਾਂ ਨਹੀਂ ਹੈ। ਵੈਬਸਾਈਟ ਅੱਜ ਸਵੇਰੇ 10 ਵਜੇ ਤੋਂ ਹੀ ਡਾਊਨ ਹੈ ਅਤੇ ਹੁਣ ਤੱਕ ਸਾਈਟ ’ਤੇ ਜਾਣ ’ਤੇ ਸਿਰਫ਼ ਮੇਨਟੇਨੈਂਸ ਦਾ ਸੰਦੇਸ਼ ਹੀ ਮਿਲ ਰਿਹਾ ਹੈ। ਦੱਸ ਦੇਈਏ ਕਿ ਤਤਕਾਲ ਟਿਕਟ ਬੁਕਿੰਗ ਸਵੇਰੇ 10 ਤੋਂ 11 ਵਜੇ ਦੇ ਵਿਚਕਾਰ ਹੁੰਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ