ਸੜਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ
ਵੇਰਕਾ, (ਅੰਮ੍ਰਿਤਸਰ), 9 ਦਸੰਬਰ (ਪਰਮਜੀਤ ਸਿੰਘ ਬੱਗਾ)- ਅੰਮ੍ਰਿਤਸਰ ਦੇ ਵੇਰਕਾ ਮੂਧਲ ਬਾਈਪਾਸ ਵਿਖੇ ਅੱਜ ਤੜਕੇ ਵਾਪਰੇ ਸੜਕ ਹਾਦਸੇ ਵਿਖੇ ਝੋਨੇ ਦੀ ਭਰੀ ਟਰਾਲੀ ਅਤੇ ਇਨੋਵਾ ਕਾਰ ਦੀ ਹੋਈ ਟੱਕਰ ਵਿਚ ਦੋਵਾਂ ਚਾਲਕਾਂ ਦੀ ਮੌਤ ਹੋ ਗਈ। ਹਾਦਸੇ ਦੀ ਜਾਣਕਾਰੀ ਮਿਲਣ ’ਤੇ ਥਾਣਾ ਵੇਰਕਾ ਦੀ ਪੁਲਿਸ ਵਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ ਸੂਚਿਤ ਕਰਕੇ ਕਾਰਵਾਈ ਕੀਤੀ ਜਾ ਰਹੀ ਜਾ ਰਹੀ ਹੈ।