ਭੇਤਭਰੇ ਹਾਲਾਤ 'ਚ 10 ਗਾਵਾਂ ਦੀਆਂ ਮੌਤ
ਫਗਵਾੜਾ, 8 ਦਸੰਬਰ (ਹਰਜੋਤ ਸਿੰਘ ਚਾਨਾ)-ਮੇਹਲੀ ਗੇਟ ਫਗਵਾੜਾ ਵਿਖੇ ਸਥਿਤ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਵਿਚ ਅੱਜ ਦੇਰ ਰਾਤ 10 ਗਊਆਂ ਭੇਤਭਰੇ ਹਾਲਾਤ ਵਿਚ ਮ੍ਰਿਤਕ ਪਾਈਆਂ ਗਈਆਂ। ਕਈ ਹਿੰਦੂ ਆਗੂਆਂ ਨੇ ਗਊਸ਼ਾਲਾ ਵਿਚ ਜਾ ਕੇ ਦੋਸ਼ ਲਾਇਆ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਜਾਣਬੁੱਝ ਕੇ ਗਊਆਂ ਨੂੰ ਕੋਈ ਜ਼ਹਿਰੀਲੀ ਚੀਜ਼ ਪਿਲਾ ਦਿੱਤੀ ਹੈ, ਜਿਸ ਕਾਰਨ ਗਊਆਂ ਦੀ ਮੌਤ ਹੋ ਗਈ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।