ਸ਼ਿਮਲਾ 'ਚ ਤਾਜ਼ਾ ਬਰਫ਼ਬਾਰੀ
ਸ਼ਿਮਲਾ (ਹਿਮਾਚਲ ਪ੍ਰਦੇਸ਼), 8 ਦਸੰਬਰ - ਸ਼ਿਮਲਾ ਵਿਚ ਤਾਜ਼ਾ ਬਰਫ਼ਬਾਰੀ ਹੋਈ ਹੈ। ਆਖਿਰਕਾਰ ਲੰਬੇ ਇੰਤਜ਼ਾਰ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿਚ ਮੌਸਮ ਨੇ ਕਰਵਟ ਲੈ ਲਿਆ ਹੈ। ਐਤਵਾਰ ਦੁਪਹਿਰ ਨੂੰ ਆਸਮਾਨ 'ਚ ਬੱਦਲ ਛਾ ਗਏ ਅਤੇ ਸ਼ਿਮਲਾ ਅਤੇ ਥੀਓਗ ਸਮੇਤ ਉੱਚਾਈ ਵਾਲੇ ਇਲਾਕਿਆਂ 'ਚ ਬਰਫ਼ਬਾਰੀ ਸ਼ੁਰੂ ਹੋ ਗਈ। ਥੀਓਗ ਮਟਿਆਨਾ ਵਿਚ ਅਜੇ ਵੀ ਬਰਫ਼ਬਾਰੀ ਹੋ ਰਹੀ ਹੈ। ਇਸ ਦੇ ਨਾਲ ਹੀ ਸ਼ਿਮਲਾ ਸ਼ਹਿਰ 'ਚ ਹਲਕੀ ਬਰਫ਼ਬਾਰੀ ਵੀ ਦੇਖਣ ਨੂੰ ਮਿਲੀ। ਜਿਸ ਕਾਰਨ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਠੰਢ ਕਾਰਨ ਲੋਕ ਪ੍ਰੇਸ਼ਾਨ ਹਨ।