ਭਲਕੇ ਇਕ ਮੀਟਿੰਗ ਕਰਕੇ ਅਗਲੀ ਰਣਨੀਤੀ ਤਿਆਰ ਕਰਨਗੇ - ਸਰਵਣ ਸਿੰਘ ਪੰਧੇਰ
ਸ਼ੰਭੂ, 8 ਦਸੰਬਰ-ਕਿਸਾਨਾਂ ਦਾ 'ਦਿੱਲੀ ਚਲੋ' ਮਾਰਚ ਦੌਰਾਨ ਸ਼ੰਭੂ ਬਾਰਡਰ 'ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਸ ਫੁੱਲ 'ਚ ਕੈਮੀਕਲ ਸੀ, ਜੋ ਸਾਡੇ 'ਤੇ ਵਰ੍ਹਾਇਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਅੱਜ ਅਸੀਂ 'ਜਥਾ' ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਪਹਿਲਾਂ, ਉਨ੍ਹਾਂ ਨੇ ਸਾਡੇ 'ਤੇ ਫੁੱਲਾਂ ਦੀ ਵਰਖਾ ਕੀਤੀ, ਫਿਰ ਸਾਡੇ 'ਤੇ ਰਬੜ ਦੀਆਂ ਗੋਲੀਆਂ ਚਲਾਈਆਂ। ਸਾਡੇ 'ਤੇ ਰਸਾਇਣ ਸੁੱਟੇ ਤੇ ਕਈ ਕਿਸਾਨ ਜ਼ਖਮੀ ਹੋਏ। ਉਹ ਭਲਕੇ ਇਕ ਮੀਟਿੰਗ ਕਰਨਗੇ ਅਤੇ ਅਗਲੀ ਰਣਨੀਤੀ ਤਿਆਰ ਕਰਨਗੇ।