ਪੁਲਿਸ ਨੇ 24000 ਐਮ.ਐਲ. ਨਾਜਾਇਜ਼ ਸ਼ਰਾਬ ,ਇਕ ਹਜ਼ਾਰ ਕਿੱਲੋ ਲਾਹਣ ਸਮੇਤ ਚਲਦੀ ਭੱਠੀ ਫੜੀ
ਅਟਾਰੀ (ਅੰਮ੍ਰਿਤਸਰ ) , 6 ਦਸੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪੰਜਾਬ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮਹਿਮ ਦੇ ਤਹਿਤ ਡੀ.ਆਈ.ਜੀ ਬਾਰਡਰ ਰੇਂਜ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾ 'ਤੇ ਕੰਮ ਕਰਦਿਆਂ ਡੀ.ਐਸ.ਪੀ ਅਟਾਰੀ ਦੀ ਨਿਗਰਾਨੀ ਹੇਠ ਐਕਸਾਈਜ਼ ਟੀਮ ਨਾਲ ਇਕ ਸਾਂਝੇ ਅਪਰੇਸ਼ਨ ਦੌਰਾਨ ਕਰਨ ਸਿੰਘ ਅਤੇ ਕਸ਼ਮੀਰ ਸਿੰਘ ਪੁੱਤਰਾਨ ਦਿਲਬਾਗ ਸਿੰਘ ਵਾਸੀ ਪਿੰਡ ਕੋਟਲੀ ਨਸੀਰ ਖਾਂ ਦੇ ਘਰੋਂ 24000 ਐਮ.ਐਲ. ਨਾਜਾਇਜ਼ ਸ਼ਰਾਬ, 1000 ਕਿੱਲੋ ਲਾਹਣ, ਇਕ ਚਾਲੂ ਭੱਠੀ, 140 ਕਿੱਲੋ ਚਲਦੀ ਭੱਠੀ ਵਿਚੋਂ ਬ੍ਰਾਮਦ ਲਾਹਣ ਬ੍ਰਾਮਦ ਕਰਕੇ ਉਕਤ ਵਿਅਕਤੀਆਂ ਖ਼ਿਲਾਫ਼ ਥਾਣਾ ਘਰਿੰਡਾ ਵਿਖੇ ਐਕਸ ਐਕਸਾਈਜ ਐਕਟ ਮੁਤਾਬਿਕ ਕੇਸ ਦਰਜ ਕੀਤਾ ਗਿਆ।