ਭਾਰਤ-ਆਸਟ੍ਰੇਲੀਆ ਦੂਜਾ ਟੈਸਟ : ਟਾਸ ਜਿੱਤ ਕੇ ਭਾਰਤ ਪਹਿਲਾਂ ਕਰ ਰਿਹੈ ਬੱਲੇਬਾਜ਼ੀ
ਐਡੀਲੇਡ, 6 ਦਸੰਬਰ - ਭਾਰਤ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਦੂਜਾ ਟੈਸਟ ਮੈਚ ਐਡੀਲੇਡ ਚ ਖੇਡਿਆ ਜਾ ਰਿਹਾ ਹੈ। ਦਿਨ ਰਾਤ ਦੇ ਪਿੰਕ ਬਾਲ ਟੈਸਟ ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਲਿਆ ਹੈ।