JALANDHAR WEATHER

ਆਪਸ ’ਚ ਟਕਰਾਈਆਂ 5 ਗੱਡੀਆਂ

ਖੰਨਾ, (ਲੁਧਿਆਣਾ), 6 ਦਸੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਜੀ.ਟੀ.ਰੋਡ ’ਤੇ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਵਾਪਰੇ ਹਾਦਸੇ ’ਚ ਵਾਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਮਿਰਚਾਂ ਨਾਲ ਭਰੇ ਟਰੱਕ ਸਮੇਤ 5 ਵਾਹਨ ਆਪਸ ’ਚ ਟਕਰਾ ਗਏ, ਜਿਸ ਵਿਚ 2 ਗੰਭੀਰ ਜ਼ਖਮੀ ਹੋ ਗਏ ਤੇ 1 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਐਸ.ਐਸ.ਐਫ਼. ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਨੈਸ਼ਨਲ ਹਾਈਵੇ ਨੂੰ ਚਾਲੂ ਕਰਵਾਇਆ। ਗੰਭੀਰ ਜ਼ਖਮੀ ਹੋਏ ਡਰਾਈਵਰ ਮਨੋਜ ਕੁਮਾਰ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਲਿਜਾਇਆ ਗਿਆ ਤੇ ਬਾਕੀ ਸਿਵਲ ਹਸਪਤਾਲ ਖੰਨਾ ਵਿਖੇ ਜ਼ੇਰੇ ਇਲਾਜ ਹਨ । ਇਸ ਹਾਦਸੇ ਵਿਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ