ਦਿੱਲੀ ’ਚ ਅੱਜ ਤੋਂ ਬੰਦ ਹੋਈਆਂ ਆਨਲਾਈਨ ਕਲਾਸਾਂ, ਹਟਾਏ ਗਏ ਗ੍ਰੈਪ-4 ਨਿਯਮ
![](/cmsimages/20241206/4711778__1.jpg)
ਨਵੀਂ ਦਿੱਲੀ, 6 ਦਸੰਬਰ- ਬੀਤੇ ਦਿਨ ਦਿੱਲੀ ਵਿਚ ਹਵਾ ਦੀ ਗੁਣਵੱਤਾ 165 ਦਰਜ ਕੀਤੀ ਗਈ ਤੇ ਹਵਾ ਦੀ ਗੁਣਵੱਤਾ ਖ਼ਰਾਬ ਤੋਂ ਮੱਧਮ ਸ਼੍ਰੇਣੀ ਵਿਚ ਆਉਣ ਕਾਰਨ ਸੁਪਰੀਮ ਕੋਰਟ ਨੇ ਗ੍ਰੈਪ-4 ਦੀਆਂ ਪਾਬੰਦੀਆਂ ਨੂੰ ਹਟਾਉਣ ਲਈ ਸਹਿਮਤੀ ਦੇ ਦਿੱਤੀ, ਜਿਸ ਤੋਂ ਬਾਅਦ ਸੈਂਟਰ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਬੀਤੀ ਰਾਤ ਨੂੰ ਗ੍ਰੈਪ-4 ਨਿਯਮਾਂ ਨੂੰ ਹਟਾਉਣ ਅਤੇ ਗ੍ਰੈਪ- 2 ਦੀਆਂ ਪਾਬੰਦੀਆਂ ਨੂੰ ਲਾਗੂ ਕਰਨ ਦਾ ਐਲਾਨ ਕਰ ਦਿੱਤਾ। ਪਾਬੰਦੀਆਂ ਵਿਚ ਢਿੱਲ ਦੇਣ ਤੋਂ ਬਾਅਦ, ਸਿੱਖਿਆ ਡਾਇਰੈਕਟੋਰੇਟ ਨੇ ਕਿਹਾ ਕਿ ਅੱਜ ਭਾਵ ਸ਼ੁੱਕਰਵਾਰ ਤੋਂ ਦਿੱਲੀ ਦੇ ਸਕੂਲਾਂ ਵਿਚ ਸਰੀਰਕ ਤੌਰ ’ਤੇ ਕਲਾਸਾਂ ਸ਼ੁਰੂ ਹੋਣਗੀਆਂ। ਹੁਣ 12ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਵਿਚ ਸਾਰੇ ਬੱਚਿਆਂ ਲਈ ਆਨਲਾਈਨ ਕਲਾਸਾਂ ਨਹੀਂ ਲਾਈਆਂ ਜਾਣਗੀਆਂ। ਗਰੁੱਪ 2 ਦੀਆਂ ਪਾਬੰਦੀਆਂ ਦੇ ਤਹਿਤ ਦਿੱਲੀ ਵਿਚ ਪੁਰਾਣੇ ਵਾਹਨਾਂ ’ਤੇ ਪਾਬੰਦੀ ਜਾਰੀ ਰਹੇਗੀ। ਕੋਲੇ ਅਤੇ ਲੱਕੜ ਨੂੰ ਸਾੜਨ ਵਰਗੀਆਂ ਪਾਬੰਦੀਆਂ ਵੀ ਬਰਕਰਾਰ ਰਹਿਣਗੀਆਂ। ਪ੍ਰਾਈਵੇਟ ਵਾਹਨਾਂ ਦੀ ਬਜਾਏ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ।