JALANDHAR WEATHER

ਅਸਾਮ ਦੇ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਅਰਜੁਨ ਰਾਮ ਮੇਘਵਾਲ ਤੇ ਓਮ ਬਿਰਲਾ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 4 ਦਸੰਬਰ (ਏਜੰਸੀ) : ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਸੰਸਦ ਭਵਨ ਵਿਖੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ ਕੀਤੀ ਅਤੇ ਅਸਾਮ ਦੇ ਹਾਈਡ੍ਰੋਕਾਰਬਨ ਉਦਯੋਗ ਨੂੰ ਮਜ਼ਬੂਤ ​​​​ਅਤੇ ਅਨੁਕੂਲ ਬਣਾਉਣ ਲਈ ਉਨ੍ਹਾਂ ਦੀ ਸਹਾਇਤਾ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਫਰਵਰੀ 2025 ਵਿਚ ਹੋਣ ਵਾਲੇ ਐਡਵਾਂਟੇਜ ਅਸਾਮ ਸੰਮੇਲਨ ਵਿਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ। ਮੀਟਿੰਗ ਦੌਰਾਨ ਵਿਦੇਸ਼ ਰਾਜ ਮੰਤਰੀ ਪਵਿੱਤਰਾ ਮਾਰਗਰੀਟਾ ਸਮੇਤ ਰਾਜ ਅਤੇ ਕੇਂਦਰ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਬਾਅਦ ਵਿਚ, ਐਕਸ 'ਤੇ ਮੁੱਖ ਮੰਤਰੀ ਨੇ ਲਿਖਿਆ, "ਮਾਨਯੋਗ ਕੇਂਦਰੀ ਮੰਤਰੀ ਹਰਦੀਪਪੁਰੀ ਜੀ ਨਾਲ ਇਕ ਸ਼ਾਨਦਾਰ ਮੀਟਿੰਗ ਹੋਈ। ਮੈਂ ਉਹਨਾਂ ਨੂੰ ਐਡਵਾਂਟੇਜ ਅਸਾਮ ਸੰਮੇਲਨ ਵਿਚ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਹੈ ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ