ਸ਼ੰਭੂ ਬਾਰਡਰ 'ਤੇ ਜਾ ਰਹੇ ਕਿਸਾਨਾਂ ਦੀ ਜੀਪ ਦਾ ਐਕਸੀਡੈਂਟ, ਅੱਧੀ ਦਰਜਨ ਕਿਸਾਨ ਜ਼ਖਮੀ
ਸ਼ੰਭੂ, (ਅਮਨਦੀਪ ਸਿੰਘ, ਰੁਪਿੰਦਰਪਾਲ ਡਿੰਪਲ)-ਸ਼ੰਭੂ ਬਾਰਡਰ ਉਤੇ ਜਾ ਰਹੇ ਕਿਸਾਨਾਂ ਦੀ ਜੀਪ ਦਾ ਐਕਸੀਡੈਂਟ ਹੋ ਗਿਆ ਹੈ। ਸ਼ੰਭੂ ਬਾਰਡਰ ਨੇੜੇ ਇਕ ਜੀਪ ਤੇ ਬਲੈਨੋ ਗੱਡੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਮੌਕੇ ਜੀਪ ਵਿਚ ਸਵਾਰ ਅੱਧੀ ਦਰਜਨ ਦੇ ਕਰੀਬ ਕਿਸਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ। ਇਸ ਦੌਰਾਨ ਦੋਵੇਂ ਵਾਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।