ਨਵਾਂ ਗਾਓਂ ਈ.ਐਸ.ਜ਼ੈੱਡ ਮੁੱਦਾ : ਭਾਜਪਾ ਦੇ ਸੀਨੀਅਰ ਆਗੂ ਜੋਸ਼ੀ ਵਲੋਂ ਪੰਜਾਬ ਕੈਬਨਿਟ ਕਮੇਟੀ ਨੂੰ 100 ਮੀਟਰ ਤੱਕ ਮਨਜ਼ੂਰੀ ਨਾ ਦੇਣ ਦੀ ਅਪੀਲ
ਚੰਡੀਗੜ੍ਹ, 4 ਦਸੰਬਰ-ਚੰਡੀਗੜ੍ਹ ਨੇ ਪੰਜਾਬ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਜੇਕਰ ਪੰਜਾਬ ਹੁਣ ਪ੍ਰਸਤਾਵਿਤ ਸੁਖਨਾ ਈ.ਐਸ.ਜ਼ੈੱਡ ਨੂੰ 3 ਕਿਲੋਮੀਟਰ ਜਾਂ 100 ਮੀਟਰ ਤੱਕ ਦੀ ਇਜਾਜ਼ਤ ਦਿੰਦਾ ਹੈ ਤਾਂ ਇਸਦਾ ਮਤਲਬ ਯੂ.ਟੀ. ਦੀ ਗੈਰ ਕਾਨੂੰਨੀ ਕਾਰਵਾਈ ਨੂੰ ਪ੍ਰਮਾਣਿਤ ਕਰਨਾ ਹੋਵੇਗਾ। ਮੈਂ ਪੰਜਾਬ ਕੈਬਨਿਟ ਦੀ ਉੱਚ ਸ਼ਕਤੀ ਕਮੇਟੀ ਨੂੰ ਅਜਿਹਾ ਨਾ ਕਰਨ ਦੀ ਜ਼ੋਰਦਾਰ ਅਪੀਲ ਕਰਦਾ ਹਾਂ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਨਵਾਂ ਘਰ ਬਚਾਓ ਮੰਚ ਦੇ ਚੇਅਰਮੈਨ ਵਿਨੀਤ ਜੋਸ਼ੀ ਨੇ ਇਹ ਕਿਹਾ। ਜੋਸ਼ੀ ਪੰਜਾਬ ਦੇ 3 ਕੈਬਨਿਟ ਮੰਤਰੀਆਂ ਦੀ ਉੱਚ-ਅਧਿਕਾਰਤ ਕਮੇਟੀ ਅੱਗੇ ਅੱਜ ਸੁਖਨਾ ਜੰਗਲੀ ਜੀਵ ਸੁਰੱਖਿਆ ਦੇ ਆਲੇ-ਦੁਆਲੇ ਦੇ ਪੰਜਾਬ ਦੇ ਖੇਤਰਾਂ ਨੂੰ ਈਕੋ-ਸੰਵੇਦਨਸ਼ੀਲ ਜ਼ੋਨ ਐਲਾਨੇ ਜਾਣ ਦੇ ਮੁੱਦੇ 'ਤੇ ਹੋਈ ਜਨਤਕ ਸੁਣਵਾਈ ਦੌਰਾਨ ਆਪਣੀ ਗੱਲ ਰੱਖ ਰਹੇ ਸਨ, ਜਿਸ ਨਾਲ ਕਾਂਸਲ, ਨਾਡਾ, ਨਯਾਗਾਓਂ ਅਤੇ ਕਰੋਰਨ ਦੇ ਲੋਗਨ ਦੇ ਘਰ ਟੁੱਟਣ ਗਏ, ਉਹ ਬੇਘਰ ਹੋ ਸਕਦੇ ਹਨ ।