ਸ. ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਉਣ ਵਾਲੇ ਏ.ਐਸ.ਆਈ. ਨੂੰ ਦਿਵਾਇਆ ਜਾਵੇਗਾ ਐਵਾਰਡ - ਏ.ਆਈ.ਜੀ. ਹਰਮੀਕ ਸਿੰਘ ਦਿਓਲ
ਅੰਮ੍ਰਿਤਸਰ (ਪੰਜਾਬ), 4 ਦਸੰਬਰ-ਹਰਿਮੰਦਰ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ 'ਤੇ ਚੱਲੀ ਗੋਲੀ ਦੇ ਮਾਮਲੇ ਵਿਚ ਏ.ਆਈ.ਜੀ. ਹਰਮੀਕ ਸਿੰਘ ਦਿਓਲ ਨੇ ਕਿਹਾ ਕਿ ਹਮਲਾਵਰ ਨਰਾਇਣ ਸਿੰਘ ਚੌੜਾ ਨੂੰ ਫੜਨ ਵਾਲੇ ਏ.ਐਸ.ਆਈ. ਜਸਬੀਰ ਸਿੰਘ ਨੂੰ ਐਵਾਰਡ ਦਿਵਾਇਆ ਜਾਵੇਗਾ। ਜਾਂਚ ਕੀਤੀ ਜਾ ਰਹੀ ਹੈ। ਸੀਨੀਅਰ ਅਫਸਰਾਂ ਨੂੰ ਸਨਮਾਨ ਦਿਵਾਉਣ ਬਾਰੇ ਲਿਖ ਕੇ ਦਿੱਤਾ ਜਾਵੇਗਾ।