ਸ. ਸੁਖਬੀਰ ਸਿੰਘ ਬਾਦਲ 'ਤੇ ਹਮਲਾ ਪ੍ਰਸ਼ਾਸਨ ਦੀ ਨਲਾਇਕੀ - ਬਿਕਰਮ ਸਿੰਘ ਮਜੀਠੀਆ
ਅੰਮ੍ਰਿਤਸਰ, 4 ਦਸੰਬਰ-ਬਿਕਰਮ ਸਿੰਘ ਮਜੀਠੀਆ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਰੱਖਿਆ ਪ੍ਰਬੰਧ ਫੇਲ ਹੋਏ ਹਨ। ਵੈਸੇ ਤਾਂ ਮੁੱਖ ਮੰਤਰੀ ਦੀਆਂ ਨਾਕਾਮੀਆਂ ਦੀ ਲੰਬੀ ਲਿਸਟ ਹੈ, ਜ਼ੈੱਡ ਸਕਿਓਰਿਟੀ ਹਾਸਿਲ ਹੋਵੇ। ਸੁਖਬੀਰ ਸਿੰਘ ਬਾਦਲ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਉਤੇ ਸੇਵਾ ਕੀਤੀ ਜਾ ਰਹੀ ਸੀ, ਭਗਵੰਤ ਮਾਨ ਦਾ ਬਿਆਨ ਆਇਆ ਹੈ ਕਿ ਪੁਲਿਸ ਦੀ ਮੁਸਤੈਦੀ ਸਦਕਾ ਬਚਾਅ ਹੋਇਆ ਹੈ। ਸਿੱਧੂ ਮੂਸੇਵਾਲਾ ਦਾ ਕਤਲ, ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿਚ ਹੋਈ ਇੰਟਰਵਿਊ, ਕਬੱਡੀ ਖਿਡਾਰੀ ਸੰਦੀਪ ਨੰਗਲ ਦਾ ਕਤਲ ਨਾਕਾਮੀਆਂ ਦੀ ਲੰਬੀ ਲਿਸਟ ਬਹੁਤ ਵੱਡੀ ਹੈ। ਸ੍ਰੀ ਹਰਿਮੰਦਰ ਸਾਹਿਬ ਜਿਥੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ, ਜਿਸ ਅਸਥਾਨ ਉਤੇ ਲੱਖਾਂ ਲੋਕ ਸ਼ਰਧਾ ਭਾਵਨਾ ਨਾਲ ਆਉਂਦੇ ਹਨ, ਉਥੇ ਨਰਾਇਣ ਸਿੰਘ ਚੌੜਾ ਸੁਖਬੀਰ ਬਾਦਲ ਦੇ ਕਤਲ ਦੀ ਮਨਸ਼ਾ ਨਾਲ ਪਹੁੰਚਿਆ। ਉਹ ਆਈ. ਐਸ. ਆਈ. ਏਜੰਸੀਆਂ ਦਾ ਏਜੰਟ ਹੈ।