ਮਾਮਲਾ ਗੈਸ ਪਾਈਪਲਾਈਨ ਮੁਆਵਜ਼ੇ ਦਾ : ਪਿੰਡ ਲੇਲੇਵਾਲਾ 'ਚ ਕਿਸਾਨ ਤੇ ਪੁਲਿਸ ਪ੍ਰਸ਼ਾਸਨ ਆਹਮੋ-ਸਾਹਮਣੇ
ਤਲਵੰਡੀ ਸਾਬੋ (ਬਠਿੰਡਾ), 4 ਦਸੰਬਰ (ਰਣਜੀਤ ਸਿੰਘ ਰਾਜੂ)-ਇਕ ਬਹੁ ਰਾਸ਼ਟਰੀ ਕੰਪਨੀ ਵਲੋਂ ਖੇਤਾਂ ਵਿਚੋਂ ਲੰਘਾਈ ਜਾਣ ਵਾਲੀ ਗੈਸ ਪਾਈਪਲਾਈਨ ਦੇ ਮਾਮਲੇ ਵਿਚ ਕਿਸਾਨਾਂ ਨੂੰ ਯੋਗ ਮੁਆਵਜ਼ੇ ਦਿਵਾਉਣ ਦੇ ਮਨੋਰਥ ਨਾਲ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਪਿਛਲੇ ਲੰਬੇ ਸਮੇਂ ਤੋਂ ਪਿੰਡ ਲੇਲੇਵਾਲਾ ਵਿਚ ਚਲਾਏ ਜਾ ਰਹੇ ਪੱਕੇ ਮੋਰਚੇ ਨੂੰ ਅੱਜ ਸਵੇਰੇ ਤੜਕਸਾਰ ਪੁਲਿਸ ਵਲੋਂ ਪੁੱਟ ਕੇ ਕਈ ਕਿਸਾਨਾਂ ਨੂੰ ਹਿਰਾਸਤ ਵਿਚ ਲੈਣ ਉਪਰੰਤ ਪਿੰਡ ਲੇਲੇਵਾਲਾ ਵਿਚ ਹੁਣ ਕਿਸਾਨ ਅਤੇ ਪੁਲਿਸ ਆਹਮੋ-ਸਾਹਮਣੇ ਆ ਗਏ ਹਨ, ਜਿਸ ਦੇ ਚਲਦਿਆਂ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪੁਲਿਸ ਨੇ ਦੰਗਾ ਰੋਕੂ ਵਾਹਨ ਅਤੇ ਪਾਣੀ ਦੀਆਂ ਬੋਛਾਰਾਂ ਸੁੱਟਣ ਵਾਲੀਆਂ ਗੱਡੀਆਂ ਤਾਇਨਾਤ ਕਰ ਦਿੱਤੀਆਂ ਹਨ ਜਦੋਂਕਿ ਕਿਸਾਨ ਮੋਰਚੇ ਵੱਲ ਵਧਣ ਲਈ ਯਤਨਸ਼ੀਲ ਹਨ।