ਸ. ਸੁਖਬੀਰ ਸਿੰਘ ਬਾਦਲ ਨੂੰ ਗੋਲੀ ਲੱਗਣ ਤੋਂ ਬਚਾਅ ਕਰਨ ਵਾਲਾ ਥਾਣੇਦਾਰ ਜਸਬੀਰ ਸਿੰਘ ਅਜਨਾਲਾ ਨੇੜਲੇ ਪਿੰਡ ਲੱਖੂਵਾਲ ਦਾ ਰਹਿਣ ਵਾਲਾ
ਅਜਨਾਲਾ (ਅੰਮ੍ਰਿਤਸਰ), 4 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਗੋਲੀ ਚੱਲਣ ਦੀ ਵਾਪਰੀ ਘਟਨਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਲੱਗਣ ਤੋਂ ਬਚਾਅ ਕਰਨ ਵਾਲਾ ਜਾਂਬਾਜ਼ ਥਾਣੇਦਾਰ ਜਸਬੀਰ ਸਿੰਘ ਅਜਨਾਲਾ ਨੇੜਲੇ ਪਿੰਡ ਲੱਖੂਵਾਲ ਦਾ ਰਹਿਣ ਵਾਲਾ ਹੈ। ਜ਼ਿਕਰਯੋਗ ਹੈ ਕਿ ਥਾਣੇਦਾਰ ਜਸਬੀਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਦੀ ਸੁਰੱਖਿਆ ਦਸਤੇ ਵਿਚ ਸ਼ਾਮਿਲ ਸੀ।