ਬਜ਼ੁਰਗ ਵਿਅਕਤੀ ਦੀ ਲਾਸ਼ ਬਰਾਮਦ
ਨਡਾਲਾ, (ਕਪੂਰਥਲਾ), 3 ਦਸੰਬਰ (ਰਘਬਿੰਦਰ ਸਿੰਘ)- ਨਡਾਲਾ ਬੇਗੋਵਾਲ ਰੋਡ ’ਤੇ ਬਿਜਲੀ ਘਰ ਦੇ ਪਿਛਲੇ ਪਾਸੇ ਖਾਲੀ ਪਏ ਪਲਾਟ ’ਚੋਂ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ ਅਤੇ ਸਿਰ ’ਤੇ ਡੂੰਘੀ ਸੱਟ ਦਾ ਨਿਸ਼ਾਨ ਹੈ। ਸੂਚਨਾ ਮਿਲਣ ’ਤੇ ਸੁਭਾਨਪੁਰ ਪੁਲਿਸ ਮੌਕੇ ’ਤੇ ਪੁੱਜੀ ਹੈ ਅਤੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਤਰਸੇਮ ਸਿੰਘ ਵਾਸੀ ਦਮੂਲੀਆਂ ਵਜੋਂ ਹੋਈ ਹੈ।