ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਪੁਲਿਸ ਨੇ ਹਿਰਾਸਤ ਵਿਚ
ਲੁਧਿਆਣਾ, 3 ਦਸੰਬਰ (ਰੂਪੇਸ਼ ਕੁਮਾਰ, ਜਗਮੀਤ ਸਿੰਘ)- ਕਾਲੇ ਪਾਣੀ ਮੋਰਚੇ ਦੀ ਟੀਮ ਦੇ ਸਮਰਥਨ ਵਿਚ ਆਏ ਅੰਮ੍ਰਿਤ ਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਸਮੇਤ ਉੱਥੇ ਪਹੁੰਚੀਆਂ ਔਰਤਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਤਰਸੇਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇੰਨੀ ਵੀ ਇਜਾਜ਼ਤ ਨਹੀਂ ਕਿ ਉਹ ਆਪਣੇ ਪਾਣੀਆਂ ਦੀ ਰਾਖੀ ਕਰ ਸਕਣ ਪਰ ਦੂਸਰੇ ਪਾਸੇ ਪਾਣੀਆਂ ਨੂੰ ਖਰਾਬ ਕਰਨ ਵਾਲੇ ਉਨ੍ਹਾਂ ਦੇ ਖਿਲਾਫ਼ ਸਟੇਜਾਂ ਲਗਾ ਕੇ ਬੋਲ ਰਹੇ ਹਨ।