ਸੜਕ ਹਾਦਸੇ ’ਚ ਨੌਜਵਾਨ ਮੌਤ, ਇਕ ਜ਼ਖਮੀ
ਮਹਿਲ ਕਲਾਂ, (ਬਰਨਾਲਾ), 2 ਦਸੰਬਰ (ਅਵਤਾਰ ਸਿੰਘ ਅਣਖੀ)- ਮਹਿਲ ਕਲਾਂ ਨੇੜੇ ਲੁਧਿਆਣਾ-ਬਠਿੰਡਾ ਮੁੱਖ ਮਾਰਗ ਉਪਰ ਵਾਪਰੇ ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ ਅਤੇ ਇਕ ਭੱਠਾ ਮਜ਼ਦੂਰ ਦੇ ਜ਼ਖਮੀ ਹੋ ਜਾਣ ਦੀ ਖਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਤਨਾਮ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਸਹਿਜੜਾ (ਬਰਨਾਲਾ) ਆਪਣੀ ਰਿਸ਼ਤੇਦਾਰੀ ਦੇ ਵਿਆਹ ਸਮਾਗਮ ਪਿੰਡ ਗੰਗੋਹਰ ਤੋਂ ਮੋਟਰ ਸਾਈਕਲ ’ਤੇ ਘਰ ਪਰਤ ਰਿਹਾ ਸੀ, ਤਾਂ ਮੁੱਖ ਮਾਰਗ ਉੱਪਰ ਮਹਿਲ ਕਲਾਂ ਬਿਜਲੀ ਗਰਿੱਡ ਦੇ ਨੇੜੇ ਤੇਜ਼ ਰਫ਼ਤਾਰ ਵਾਹਨ ਨੇ ਪਿੱਛੋਂ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਦੌਰਾਨ ਕੋਲੋ ਲੰਘ ਰਿਹਾ ਸਾਇਕਲ ਸਵਾਰ ਇਕ ਭੱਠਾ ਮਜ਼ਦੂਰ ਦੇਵ ਸਿੰਘ ਪੁੱਤਰ ਚੰਦ ਸਿੰਘ ਵਾਸੀ ਪੰਡੋਰੀ ਜ਼ਖ਼ਮੀ ਹੋ ਗਿਆ।