ਉਪ ਚੋਣਾਂ ’ਚ ਚੁਣੇ ਹੋਏ ਤਿੰਨ ਵਿਧਾਇਕਾਂ ਨੇ ਚੁੱਕੀ ਸਹੁੰ
ਚੰਡੀਗੜ੍ਹ, 2 ਦਸੰਬਰ- ਬੀਤੇ ਦਿਨ ਹੋਈਆਂ ਪੰਜਾਬ ਦੀਆਂ ਵਿਧਾਨ ਸਭਾ ਸੀਟਾਂ ਦੀਆਂ ਉਪ ਚੋਣਾਂ ’ਤੇ ਚੁਣੇ ਹੋਏ 3 ਵਿਧਾਇਕਾਂ ਵਲੋਂ ਅੱਜ ਆਪਣੇ ਅਹੁਦੇ ਦੀ ਸਹੁੰ ਚੁੱਕੀ ਗਈ। ਉਨ੍ਹਾਂ ਨੂੰ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸਹੁੰ ਚੁਕਵਾਈ। ਇਸ ਸਮਾਗਮ ਵਿਚ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਸਹੁੰ ਚੁੱਕਣ ਨਹੀਂ ਪੁੱਜੇ।