ਕਿਸਾਨ ਗੱਲਬਾਤ ਰਾਹੀਂ ਚਾਹੁੰਦੇ ਹਨ ਮਸਲੇ ਦਾ ਹੱਲ- ਸੁਨੀਲ ਜਾਖੜ
ਚੰਡੀਗੜ੍ਹ, 2 ਦਸੰਬਰ- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰ ਕਿਹਾ ਕਿ ਕੇਂਦਰ ਸਰਕਾਰ ਦਾ ਹਮੇਸ਼ਾ ਹੀ ਕਿਸਾਨਾਂ ਦੀ ਬਿਹਤਰੀ ਲਈ ਸਪੱਸ਼ਟ ਨਜ਼ਰੀਆ ਰਿਹਾ ਹੈ। ਝੋਨਾ ਵੇਚਣ ਸਮੇਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸ਼ਹਿ ’ਤੇ ਪੰਜਾਬ ਦੇ ਕਿਸਾਨਾਂ ਦੀ ਜੋ ਵੱਡੇ ਪੱਧਰ ’ਤੇ ਲੁੱਟ ਹੋਈ ਹੈ, ਉਸ ਤੋਂ ਬਾਅਦ ਉਹ ਕੇਂਦਰ ਵੱਲ ਆਸ ਨਾਲ ਵੇਖ ਰਹੇ ਹਨ ਕਿਉਂਕਿ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਲੀਡਰ ਆਪਣੀ ਹੋਂਦ ਨੂੰ ਬਚਾਉਣ ਵਿਚ ਰੁੱਝੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸੰਗਠਨਾਂ ਦੀ ਬੀਤੇ ਦਿਨ ਦੀ ਪ੍ਰੈਸ ਵਾਰਤਾ ਤੋਂ ਵੀ ਸੰਕੇਤ ਮਿਲੇ ਹਨ ਕਿ ਉਹ ਗੱਲਬਾਤ ਰਾਹੀਂ ਆਪਣੇ ਮਸਲੇ ਹੱਲ ਕਰਨਾ ਚਾਹੁੰਦੇ ਹਨ। ਇਸ ਲਈ ਗੱਲਬਾਤ ਸ਼ੁਰੂ ਕਰਨ ਲਈ ਇਸ ਤੋਂ ਬਿਹਤਰ ਸਮਾਂ ਨਹੀਂ ਹੋ ਸਕਦਾ।