ਨੋਇਡਾ ਤੋਂ ਕਿਸਾਨ ਅੱਜ ਕਰਨਗੇ ਦਿੱਲੀ ਕੂਚ, ਕੀਤੇ ਗਏ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ
ਯੂ. ਪੀ. , 2 ਦਸੰਬਰ- ਨੋਇਡਾ ਤੋਂ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨਗੇ। ਇਸ ਦੇ ਮੱਦੇਨਜ਼ਰ ਸਰਹੱਦ ’ਤੇ ਵੱਡਾ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਮਾਰਚ ਸ਼ੁਰੂ ਹੋਣ ਕਾਰਨ ਚਿੱਲਾ ਬਾਰਡਰ ’ਤੇ ਟਰੈਫਿਕ ਜਾਮ ਦੇਖਣ ਨੂੰ ਮਿਲਿਆ। ਪੁਲਿਸ ਨੇ ਇਕ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਵੱਧ ਤੋਂ ਵੱਧ ਮੈਟਰੋ ਦੀ ਵਰਤੋਂ ਕਰਨ ਲਈ ਕਿਹਾ ਹੈ। ਜਾਣਕਾਰੀ ਅਨੁਸਾਰ ਕਿਸਾਨ 12 ਵਜੇ ਦਿੱਲੀ ਵੱਲ ਵਧਣਗੇ। ਭਾਰਤੀ ਕਿਸਾਨ ਪ੍ਰੀਸ਼ਦ (ਬੀਕੇਪੀ) ਦੇ ਆਗੂ ਸੁਖਬੀਰ ਖਲੀਫਾ ਨੇ ਕਿਹਾ ਕਿ ਅਸੀਂ ਦਿੱਲੀ ਵੱਲ ਮਾਰਚ ਕਰਨ ਲਈ ਤਿਆਰ ਹਾਂ। ਅਸੀਂ ਨੋਇਡਾ ਵਿਖੇ ਮਹਾਮਾਇਆ ਪੁਲ ਤੋਂ ਆਪਣਾ ਮਾਰਚ ਸ਼ੁਰੂ ਕਰਾਂਗੇ ਤੇ ਦੁਪਹਿਰ ਤੱਕ ਉੱਥੇ ਪੁੱਜ ਜਾਵਾਂਗੇ। ਅਸੀਂ ਨਵੇਂ ਖੇਤੀ ਕਾਨੂੰਨਾਂ ਤਹਿਤ ਉਚਿਤ ਮੁਆਵਜ਼ੇ ਅਤੇ ਬਿਹਤਰ ਲਾਭ ਦੀ ਮੰਗ ਨੂੰ ਲੈ ਕੇ ਦਿੱਲੀ ਵੱਲ ਮਾਰਚ ਸ਼ੁਰੂ ਕਰਾਂਗੇ।