JALANDHAR WEATHER

ਵਿਦੇਸ਼ ਮੰਤਰਾਲੇ ਨੇ ਅਡਾਨੀ ਸਮੂਹ ਦੇ ਅਧਿਕਾਰੀਆਂ ਬਾਰੇ ਮੀਡੀਆ ਰਿਪੋਰਟਾਂ ਦਾ ਕੀਤਾ ਖੰਡਨ

ਨਵੀਂ ਦਿੱਲੀ  , 29 ਨਵੰਬਰ (ਏਐਨਆਈ): ਵਿਦੇਸ਼ ਮੰਤਰਾਲੇ ਨੇ ਡੀਆ ਦੇ ਇਕ ਹਿੱਸੇ ਦੀਆਂ ਰਿਪੋਰਟਾਂ ਦਾ ਖੰਡਨ ਕੀਤਾ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕੀ ਵਕੀਲਾਂ ਨੇ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਅਤੇ ਹੋਰਾਂ ਨੂੰ ਕਥਿਤ ਰਿਸ਼ਵਤ ਦੇ ਮਾਮਲੇ ਵਿਚ ਸੰਮਨ ਜਾਰੀ ਕੀਤੇ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੂੰ ਸੰਮਨ ਜਾਂ ਗ੍ਰਿਫ਼ਤਾਰੀ ਬਾਰੇ ਅਮਰੀਕਾ ਤੋਂ ਕੋਈ ਅਧਿਕਾਰਤ ਬੇਨਤੀ ਨਹੀਂ ਮਿਲੀ ਹੈ। ਅੱਜ ਰਾਸ਼ਟਰੀ ਰਾਜਧਾਨੀ ਵਿਚ ਇਕ ਮੀਡੀਆ ਬ੍ਰੀਫਿੰਗ ਵਿਚ, ਵਿਦੇਸ਼ ਮੰਤਰਾਲੇਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, "ਇਹ ਇਕ ਕਾਨੂੰਨੀ ਮਾਮਲਾ ਹੈ ਜਿਸ ਵਿਚ ਨਿੱਜੀ ਫਰਮਾਂ ਅਤੇ ਵਿਅਕਤੀਆਂ ਤੇ ਅਮਰੀਕੀ ਨਿਆਂ ਵਿਭਾਗ ਸ਼ਾਮਿਲ ਹਨ। ਅਜਿਹੇ ਮਾਮਲਿਆਂ ਵਿਚ ਸਥਾਪਿਤ ਪ੍ਰਕਿਰਿਆਵਾਂ ਅਤੇ ਕਾਨੂੰਨੀ ਰਸਤੇ ਹਨ, ਜਿਸ ਦਾ ਸਾਨੂੰ ਵਿਸ਼ਵਾਸ ਹੈ ਕਿ ਇਸ ਦਾ ਪਾਲਣ ਕੀਤਾ ਜਾਵੇਗਾ। ਭਾਰਤ ਸਰਕਾਰ ਨੂੰ ਇਸ ਮੁੱਦੇ 'ਤੇ ਪਹਿਲਾਂ ਤੋਂ ਸੂਚਿਤ ਨਹੀਂ ਕੀਤਾ ਗਿਆ ਸੀ, ਅਸੀਂ ਇਸ ਬਾਰੇ ਅਮਰੀਕੀ ਸਰਕਾਰ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ ਹੈ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ