JALANDHAR WEATHER

ਹਵਾ ਪ੍ਰਦੂਸ਼ਣ: ਸਖ਼ਤੀ ਨਾਲ ਗ੍ਰੈਪ 4 ਲਾਗੂ ਕਰਨ ਸਾਰੀਆਂ ਐਨ.ਸੀ.ਆਰ. ਸਰਕਾਰਾਂ- ਸੁਪਰੀਮ ਕੋਰਟ

ਨਵੀਂ ਦਿੱਲੀ, 18 ਨਵੰਬਰ- ਹਵਾ ਪ੍ਰਦੂਸ਼ਣ ਮਾਮਲੇ ’ਤੇ ਸੁਪਰੀਮ ਕੋਰਟ ਨੇ ਸਾਰੀਆਂ ਐਨ.ਸੀ.ਆਰ. ਸਰਕਾਰਾਂ ਨੂੰ ਗ੍ਰੈਪ ਪੜਾਅ 4 ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਨੇ ਸਾਰੇ ਐਨ.ਸੀ.ਆਰ. ਰਾਜਾਂ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਗ੍ਰੈਪ ਪੜਾਅ 4 ਦੇ ਅਧੀਨ ਲੋੜੀਂਦੀਆਂ ਕਾਰਵਾਈਆਂ ਦੀ ਨਿਗਰਾਨੀ ਕਰਨ ਲਈ ਤੁਰੰਤ ਟੀਮਾਂ ਦਾ ਗਠਨ ਕਰਨ। ਸੁਪਰੀਮ ਕੋਰਟ ਨੇ ਸਾਰੀਆਂ ਐਨ.ਸੀ.ਆਰ. ਰਾਜ ਸਰਕਾਰਾਂ ਅਤੇ ਕੇਂਦਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਗ੍ਰੈਪ ਪੜਾਅ 4 ਵਿਚ ਦਿੱਤੇ ਗਏ ਕਦਮਾਂ ’ਤੇ ਤੁਰੰਤ ਵਿਚਾਰ ਕਰਨ ਤੇ ਅਗਲੀ ਸੁਣਵਾਈ ਦੀ ਮਿਤੀ ਤੋਂ ਪਹਿਲਾਂ ਅਦਾਲਤ ਦੇ ਸਾਹਮਣੇ ਰੱਖਣ। । ਇਹ ਦਿੱਲੀ ਅਤੇ ਐਨ.ਸੀ.ਆਰ. ਸਰਕਾਰਾਂ ਨੂੰ ਇਸ ਕਦਮ ਦੀ ਉਲੰਘਣਾ ਦੀ ਰਿਪੋਰਟ ਕਰਨ ਲਈ ਇਕ ਸ਼ਿਕਾਇਤ ਨਿਵਾਰਣ ਵਿਧੀ ਸਥਾਪਤ ਕਰਨ ਦਾ ਨਿਰਦੇਸ਼ ਦਿੰਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ