JALANDHAR WEATHER

ਹਾਦਸੇ 'ਚ ਭੀੜ ਨੇ ਪੁਲਿਸ ਦੀ ਗੱਡੀ 'ਤੇ ਕੀਤਾ ਹਮਲਾ, ਪੁਲਿਸ ਮੁਲਾਜ਼ਮ ਵਲੋਂ ਬਚਾਅ ਲਈ ਚਲਾਈ ਗੋਲੀ 'ਚ ਚਾਰ ਜ਼ਖ਼ਮੀ

 ਮੱਲਾਂਵਾਲਾ, 6 ਅਕਤੂਬਰ (ਬਲਬੀਰ ਸਿੰਘ ਜੋਸਨ) - ਜ਼ਿਲ੍ਹਾ ਫ਼ਿਰੋਜ਼ਪੁਰ ਦੇ ਅਧੀਨ ਆਉਂਦੇ ਥਾਣਾ ਆਰਿਫ ਕੇ ਦੇ ਪੁਲਿਸ ਮੁਲਾਜ਼ਮ ਨੇ ਪਿੰਡ ਹਾਮਦ ਵਾਲਾ ਚੱਕ ਵਿਖੇ ਪਿੰਡ ਦੇ ਵਾਸੀਆਂ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਲੱਖਵਿੰਦਰ ਸਿੰਘ, ਸੋਹਣ ਸਿੰਘ, ਕਰਨ ਸਿੰਘ ਅਤੇ ਬਲਵਿੰਦਰ ਸਿੰਘ ਨਾਂਅ ਦੇ ਚਾਰ ਵਿਅਕਤੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਹਾਮਦ ਵਾਲਾ ਵਿਖੇ ਬਾਬਾ ਬੁੱਢਾ ਸਾਹਿਬ ਦੇ ਲੰਗਰ ਚੱਲ ਰਹੇ ਸਨ ਤੇਲੰਗਰ ਤੋੰਂ ਕੁਝ ਦੂਰੀ 'ਤੇ ਹੀ ਹਾਦਸਾ ਹੋਇਆ ਸੀ। ਪੁਲਿਸ ਥਾਣਾ ਆਰਫ ਕੇ ਦੀ ਪੁਲਿਸ ਪਾਰਟੀ ਘਟਨਾ ਸਥਾਨ 'ਤੇ ਪਹੁੰਚੀ ਜਿਥੇ ਕਿ ਭੀੜ ਨੇ ਪੁਲਿਸ ਦੀ ਗੱਡੀ ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਆਪਣੇ ਬਚਾਅ ਲਈ ਗੋਲੀ ਚਲਾਈ, ਜਿਸ ਕਾਰਨ ਚਾਰ ਵਿਅਕਤੀ ਜ਼ਖ਼ਮੀ ਹੋ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ