ਕਾਂਗਰਸ ਐਸ.ਸੀ./ਐਸ.ਟੀ. ਤੇ ਓ.ਬੀ.ਸੀ. ਦਾ ਕਰ ਰਹੀ ਹੈ ਅਪਮਾਨ- ਅਨੁਰਾਗ ਠਾਕੁਰ
ਮਹਾਰਾਸ਼ਟਰ, 12 ਨਵੰਬਰ- ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਗੱਲ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਨੇ ਵਾਰ-ਵਾਰ ਓ.ਬੀ.ਸੀ. ਦਾ ਅਪਮਾਨ ਕੀਤਾ ਹੈ ਅਤੇ ਕਰਨਾਟਕ ’ਚ ਕਾਂਗਰਸ ਦੀ ਸਰਕਾਰ ਆਉਣ ’ਤੇ ਐਸ.ਸੀ./ਐਸ.ਟੀ. ਲਈ ਬਜਟ ਦਾ ਪੈਸਾ ਵੀ ਮੋੜ ਦਿੱਤਾ ਗਿਆ ਸੀ, ਇੰਨਾ ਹੀ ਨਹੀਂ, ਹੁਣ ਉਨ੍ਹਾਂ ਦੀਆਂ ਸਰਕਾਰਾਂ ਐਸ.ਸੀ./ਐਸ.ਟੀ. ਦੇ ਅਧਿਕਾਰਾਂ ਨੂੰ ਖੋਹ ਕੇ ਮੁਸਲਮਾਨਾਂ ਨੂੰ ਨੌਕਰੀ ਦੇਣ ਦੀ ਗੱਲ ਕਰਦੀਆਂ ਹਨ, ਇਸ ਲਈ ਕਾਂਗਰਸ ਨੂੰ ਜਵਾਬ ਦੇਣਾ ਹੋਵੇਗਾ ਕਿ ਕਾਂਗਰਸ ਐਸ.ਸੀ./ਐਸ.ਟੀ. ਤੇ ਓ.ਬੀ.ਸੀ. ਵਿਰੋਧੀ ਕਿਉਂ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ ਤੇ ਭਾਜਪਾ ’ਤੇ ਵਾਰ-ਵਾਰ ਅਜਿਹੀ ਟਿੱਪਣੀ ਕਰਨਾ ਕਾਂਗਰਸ ਨੂੰ ਭਾਰੀ ਪੈ ਸਕਦਾ ਹੈ ਅਤੇ ਇਸ ਵਾਰ ਵੀ ਮਹਾਰਾਸ਼ਟਰ ਦੀ ਜਨਤਾ ਉਨ੍ਹਾਂ ਨੂੰ ਕਰਾਰਾ ਜਵਾਬ ਦੇਵੇਗੀ।