JALANDHAR WEATHER

ਉਪ ਰਾਸ਼ਟਰਪਤੀ ਦੇ ਸਪੈਸ਼ਲ ਜਹਾਜ਼ ਨੂੰ ਅਚਾਨਕ ਲੁਧਿਆਣਾ ਤੋਂ ਅੰਮ੍ਰਿਤਸਰ ਉਤਾਰਿਆ

ਰਾਜਾਸਾਂਸੀ, (ਅੰਮ੍ਰਿਤਸਰ), 12 ਨਵੰਬਰ (ਹਰਦੀਪ ਸਿੰਘ ਖੀਵਾ)- ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਵਿਖੇ ਉੱਪ ਰਾਸ਼ਟਰਪਤੀ ਜਗਦੀਸ਼ ਧਨਖੜ ਦੇ ਸਪੈਸ਼ਲ ਜਹਾਜ਼ ਨੂੰ ਉਤਾਰਿਆ ਗਿਆ। ਦਿੱਲੀ ਤੋਂ ਲੁਧਿਆਣਾ ਵਿਖੇ ਇਕ ਸਮਾਗਮ ਵਿਚ ਸ਼ਿਰਕਤ ਕਰਨ ਲਈ ਲੁਧਿਆਣਾ ਲਈ ਸਪੈਸ਼ਲ ਜਹਾਜ਼ ਰਾਹੀਂ ਉਡਾਣ ਭਰੀ ਗਈ ਸੀ ਪਰੰਤੂ ਲੁਧਿਆਣਾ ਵਿਚ ਸੰਘਣੀ ਧੁੰਦ ਤੇ ਮੌਸਮ ਖਰਾਬ ਹੋਣ ਕਾਰਨ ਜਹਾਜ਼ ਨੂੰ ਲੁਧਿਆਣੇ ਤੋਂ ਮੋੜ ਕੇ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਉਤਾਰਿਆ ਗਿਆ। ਕਰੀਬ ਸਾਢੇ 11 ਵਜੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚੇ ਉਪ ਰਾਸ਼ਟਰਪਤੀ ਨੂੰ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਸ਼ਾਸਨ ਤੇ ਏਅਰ ਪੋਰਟ ਡਾਇਰੈਕਟਰ ਅਤੇ ਹਵਾਈ ਅੱਡੇ ਦੀਆਂ ਸੁਰੱਖਿਆ ਫ਼ੋਰਸਾਂ ਵਲੋਂ ਸੁਰੱਖਿਅਤ ਏਅਰ ਪੋਰਟ ਦੇ ਐਵੀਏਸ਼ਨ ਕਲੱਬ ਵਿਚ ਠਹਿਰਾਇਆ ਗਿਆ। ਕਰੀਬ ਡੇਢ ਘੰਟੇ ਬਾਅਦ ਲੁਧਿਆਣੇ ਦਾ ਦੌਰਾ ਰੱਦ ਕਰਕੇ ਉੱਪ ਰਾਸ਼ਟਰਪਤੀ ਜਗਦੀਸ਼ ਧਨਖੜ ਆਪਣੀ ਸਪੈਸ਼ਲ ਉਡਾਣ ਰਾਹੀਂ ਕਰੀਬ ਦੁਪਿਹਰ 1 ਵਜੇ ਮੁੜ ਦਿੱਲੀ ਨੂੰ ਰਵਾਨਾ ਹੋ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ